4 ਕਰੋੜ ਦੀ ਹੈਰੋਇਨ ਸਮੇਤ ਜੋੜਾ ਗ੍ਰਿਫਤਾਰ
Saturday, Jan 06, 2018 - 02:21 PM (IST)
ਗੁਰਦਾਸਪੁਰ (ਦੀਪਕ) — ਸ਼ਹਿਰ 'ਚ 800 ਗ੍ਰਾਮ ਹੈਰੋਇਨ ਸਮੇਤ ਪੁਲਸ ਨੇ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਪਹਿਚਾਣ ਭਾਰਤ ਗਿਲ ਤੇ ਏਕਤਾ ਦੇ ਰੂਪ 'ਚ ਹੋਈ ਹੈ। ਹੈਰੋਇਨ ਦੀ ਕੀਮਤ 4 ਕਰੋੜ ਦੇ ਕਰੀਬ ਦੱਸੀ ਗਈ ਹੈ।
ਜਾਣਕਾਰੀ ਮੁਤਾਬਕ ਐੱਸ. ਐੱਚ. ਓ. ਸਦਰ ਰਜਿੰਦਰ ਕੁਮਾਰ ਨੇ ਤਲਾਸ਼ੀ ਦੌਰਾਨ ਦੋਨਾਂ ਨੂੰ ਗ੍ਰਿਫਤਾਰ ਕੀਤਾ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਐੱਸ. ਪੀ. ਡੀ. ਨੇ ਦੱਸਿਆ ਕਿ ਭਾਰਤ ਦਾ ਭਰਾ ਅਮਿਤ ਗਿੱਲ ਜੋ ਕਪੂਰਥਲਾ ਜੇਲ 'ਚ ਬੰਦ ਹੈ। ਹੈਰੋਇਨ ਦੇ ਨਾਲ ਫੜਿਆ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਅਮਿਤ ਜੇਲ ਤੋਂ ਉਨ੍ਹਾਂ ਦੇ ਨਾਲ ਸੰਪਰਕ ਕਰ ਰਿਹਾ ਸੀ।
