ਵਿਆਹ ਤੋਂ ਪਰਤ ਰਹੇ ਦੋ ਮੋਟਰਸਾਈਕਲ ਸਵਾਰ ਟਕਰਾਏ, 1 ਦੀ ਮੌਤ ਤੇ 4 ਜ਼ਖ਼ਮੀ

09/23/2017 3:23:12 AM

ਸੁਲਤਾਨਪੁਰ ਲੋਧੀ, (ਜੋਸ਼ੀ, ਧੀਰ, ਸੋਢੀ)- ਅੱਜ ਸੁਲਤਾਨਪੁਰ ਲੋਧੀ-ਲੋਹੀਆਂ ਰੋਡ 'ਤੇ ਪਿੰਡ ਵਾੜਾ ਬੁੱਧ ਸਿੰਘ ਵਾਲਾ ਕੋਲ ਦੋ ਮੋਟਰਸਾਈਕਲ ਮੋੜ ਪਾਰ ਕਰਦੇ ਆਪਸ 'ਚ ਟਕਰਾਅ ਗਏ, ਜਿਸ ਨਾਲ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਤੇ ਚਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਤੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਸਿਵਲ ਹਸਪਤਾਲ ਜਲੰਧਰ ਨੂੰ ਰੈਫਰ ਕਰ ਦਿੱਤਾ ਹੈ। 
ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਮੋਟਰਸਾਈਕਲ ਬੁਲੇਟ 'ਤੇ ਤਿੰਨ ਜਣੇ ਤੇ ਇਕ ਹੋਰ ਮੋਟਰਸਾਈਕਲ 'ਤੇ ਦੋ ਨੌਜਵਾਨ ਸਵਾਰ ਸਨ ਤੇ ਉਹ ਵਿਆਹ ਸਮਾਰੋਹ ਤੋਂ ਪਰਤ ਰਹੇ ਸਨ ਤੇ ਮੋੜ ਕੱਟਣ ਲੱਗੇ ਆਪਸ 'ਚ ਭਿੜ ਗਏ। ਇਹ ਵੀ ਪਤਾ ਲੱਗਾ ਹੈ ਕਿ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸਕੱਤਰ ਸਿੰਘ ਪਿੰਡ ਚੱਕਪੱਤੀ ਬੱਕੂ ਬਹਾਦਰ ਤਹਿਸੀਲ ਸੁਲਤਾਨਪੁਰ ਲੋਧੀ ਨੂੰ ਜ਼ਖ਼ਮੀ ਹਾਲਤ 'ਚ ਲੋਹੀਆਂ ਹਸਪਤਾਲ ਲੈ ਜਾਇਆ ਗਿਆ, ਜਿਥੇ ਡਾਕਟਰਾਂ ਉਸਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ। 
ਮ੍ਰਿਤਕ ਨੌਜਵਾਨ ਪਰਮਜੀਤ ਸਿੰਘ ਸਾਬਕਾ ਸਰਪੰਚ ਕੁੰਦਨ ਸਿੰਘ ਦਾ ਭਤੀਜਾ ਸੀ ਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸਦਾ ਵਿਆਹ ਹੋਇਆ ਸੀ ਤੇ ਉਹ ਆਪਣੇ ਪਿੱਛੇ 2 ਲੜਕੀਆਂ ਤੇ ਪਤਨੀ ਨੂੰ ਰੋਦਿਆਂ ਛੱਡ ਗਿਆ ਹੈ। ਦੂਸਰਾ ਨੌਜਵਾਨ ਗੁਰਜੰਟ ਸਿੰਘ ਪੁੱਤਰ ਮੁਖਤਿਆਰ ਸਿੰਘ ਪਿੰਡ ਬੂਲੇ, ਤੀਸਰਾ ਨੌਜਵਾਨ ਨਿਸ਼ਾਨ ਪੁੱਤਰ ਭੁਪਿੰਦਰ ਸਿੰਘ ਪਿੰਡ ਆਹਲੀ ਕਲਾਂ ਦਾ ਹੈ ਤੇ ਨੇਤਾ ਗੁਰਜੰਟ ਸਿੰਘ ਦਾ ਭਤੀਜਾ ਹੈ, ਨੌਜਵਾਨ ਰਜਵੰਤ ਸਿੰਘ ਪੁੱਡਾ ਮੁਖਤਾਰ ਸਿੰਘ ਤੇ ਚਰਨਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਦੋਵੇਂ ਸਕੇ ਭਰਾ ਹਨ ਤੇ ਪਿੰਡ ਹਜ਼ਾਰਾ ਦੇ ਹਨ। ਇਹ ਵੀ ਪਤਾ ਲੱਗਾ ਹੈ ਜ਼ਖ਼ਮੀ ਨਿਸ਼ਾਨ ਸਿੰਘ ਡੁਬਈ ਤੋਂ ਆਇਆ ਹੈ ਤੇ ਡੁਬਈ ਵਾਪਸ ਜਾਣਾ ਹੈ।


Related News