ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਦੋ ਹੋਰ ਗੈਂਗਸਟਰ ਗ੍ਰਿਫ਼ਤਾਰ

Sunday, Apr 24, 2022 - 04:27 PM (IST)

ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਦੋ ਹੋਰ ਗੈਂਗਸਟਰ ਗ੍ਰਿਫ਼ਤਾਰ

ਜਲੰਧਰ (ਵੈੱਬ ਡੈਸਕ, ਸੁਨੀਲ)— 14 ਮਾਰਚ ਨੂੰ ਗੋਲ਼ੀਆਂ ਮਾਰ ਕੇ ਕਤਲ ਕੀਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਮਾਮਲੇ ’ਚ ਪੁਲਸ ਨੇ ਦੋ ਹੋਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਸ਼ਾਰਪ ਸ਼ੂਟਰ ਵਿਕਾਸ ਮਾਹਲੇ ਅਤੇ ਉਸ ਦੇ ਸਾਥੀ ਫ਼ੌਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਸ਼ਾਰਪ ਸ਼ੂਟਰ ਮਾਹਲੇ ਨੂੰ ਜਲੰਧਰ ਅਤੇ ਦਿੱਲੀ ਪੁਲਸ ਦੀ ਸਾਂਝੀ ਟੀਮ ਨੇ ਦਿੱਲੀ ਅਤੇ ਫ਼ੌਜੀ ਨੂੰ ਰੁਦਰਪੁਰ ਨੇੜਿਓਂ  ਗ੍ਰਿਫ਼ਤਾਰ ਕੀਤਾ ਹੈ। ਉਕਤ ਕਾਰਵਾਈ ਜਲੰਧਰ ਦੀ ਟੀਮ ਨੇ ਦਿੱਲੀ ਪੁਲਸ ਦੀ ਇਨਪੁਟਸ ’ਤੇ ਕੀਤੀ। ਮਾਹਲੇ ਤੋਂ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਹਨ। 

ਇਹ ਵੀ ਪੜ੍ਹੋ: ਜਲੰਧਰ: ਅੱਧੀ ਰਾਤ ਨੂੰ ਘਰ 'ਚ ਦਾਖ਼ਲ ਹੋ ਕੇ NRI ਨੂੰ ਮਾਰੀ ਗੋਲ਼ੀ, ਫਿਰ ਨੂੰਹ ਨੂੰ ਬੰਦੀ ਬਣਾ ਦਿੱਤਾ ਵਾਰਦਾਤ ਨੂੰ ਅੰਜਾਮ 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੰਦੀਪ ਦੇ ਕਤਲ ਮਾਮਲੇ ’ਚ ਸੰਗਰੂਰ ਜੇਲ੍ਹ ’ਚ ਬੰਦ ਹਰਿਆਣਾ ਦੇ ਗੈਂਗਸਟਰ ਕੌਸ਼ਲ ਚੌਧਰੀ, ਫਤਿਹ ਸਿੰਘ ਅਤੇ ਅਮਿਤ ਡਾਗਰ ਅਤੇ ਹੁਸ਼ਿਆਰਪੁਰ ਜੇਲ੍ਹ ’ਚ ਬੰਦ ਸਿਮਰਨਜੀਤ ਸਿੰਘ ਉਰਫ਼ ਜੁਝਾਰ ਸਿੰਘ ਵਾਸੀ ਮਾਧੋਪੁਰ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਕੁਝ ਨਿੱਜੀ ਨੰਬਰ ਵੀ ਮਿਲੇ ਹਨ, ਜਿਨ੍ਹਾਂ ਦੀ ਮਦਦ ਨਾਲ ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਉਥੇ ਹੀ ਇਹ ਵੀ ਪਤਾ ਲੱਗਾ ਹੈ ਕਿ ਗੈਂਗਸਟਰ ਪੁਨੀਤ ਸ਼ਰਮਾ ਦੀ ਲੋਕੇਸ਼ਨ ਪਹਿਲਾਂ ਵੀ ਵਿਕਾਸ ਦੇ ਕੋਲ ਸੀ ਪਰ ਦੋ ਹਫ਼ਤਿਆਂ ਤੋਂ ਲੋਕੇਸ਼ਨ ਦੱਖਣ ਵੱਲ ਆ ਰਹੀ ਸੀ। ਐੈੱਸ. ਪੀ. ਕੰਵਲਪ੍ਰੀਤ ਸਿੰਘ ਚਾਹਲ ਅਤੇ ਉਨ੍ਹਾਂ ਦੀ ਟੀਮ ਨੇ ਸ਼ਨੀਵਾਰ ਨੂੰ ਆਪਰੇਸ਼ਨ ਕਰਕੇ ਵਿਕਾਸ ਮਾਹਲੇ ਅਤੇ ਫ਼ੌਜੀ ਨੂੰ ਗ੍ਰਿਫ਼ਤਾਰ ਕੀਤਾ ਹੈ। 

ਜ਼ਿਕਰਯੋਗ ਹੈ ਕਿ ਸੰਦੀਪ ਦੇ ਕਤਲ ਦੀ ਸਾਜਿਸ਼ ਕੈਨੇਡਾ ਦੇ ਕਬੱਡੀ ਮਾਫੀਆ ਸਨੋਵਰ ਢਿੱਲੋਂ ਨੇ ਐੱਨ. ਆਰ. ਆਈ. ਸੁਖਵਿੰਦਰ ਸਿੰਘ ਸੁੱਖਾ (ਮੋਗਾ), ਮਲੇਸ਼ੀਆ ਦੇ ਜਗਜੀਤ ਗਾਂਧੀ ਵਾਸੀ ਡੇਹਲੋਂ (ਲੁਧਿਆਣਾ) ਨਾਲ ਮਿਲ ਕੇ ਰਚੀ ਸੀ। 3 ਸਾਜਿਸ਼ ਕਰਤਾ ਵਿਦੇਸ਼ ’ਚ ਹਨ ਜਦਕਿ ਚੌਥਾ ਦੋਸ਼ੀ ਗੌਰਵ ਕਤਿਆਲ ਵਾਸੀ ਖੁੱਡਾ ਲੁਹਾਰਾ (ਚੰਡੀਗੜ੍ਹ) ਅਰਮੀਨੀਆ ਜੇਲ੍ਹ ’ਚ ਬੰਦ ਹੈ। ਸਨੋਵਰ ਢਿੱਲੋਂ ਨੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਦੁੱਨੇਕੇ ਰਾਹੀਂ ਗੱਲ ਕੀਤੀ ਸੀ ਕਿ ਉਹ ਆਪਣੀ ਨੈਸ਼ਨਲ ਕਬੱਡੀ ਫੈੱਡਰੇਸ਼ਨ ਆਫ਼ ਓਨਟਾਰੀਓਂ ’ਚ ਖਿਡਾਰੀ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨਾਮੀ ਖਿਡਾਰੀ ਸੰਦੀਪ ਦੀ ਮੇਜਰ ਲੀਗ ਕਬੱਡੀ ਨਾਲ ਜੁੜੇ ਹੋਏ ਸਨ। 

ਇਹ ਵੀ ਪੜ੍ਹੋ: ਵਿਦੇਸ਼ ਤੋਂ ਆਈ ਫੋਨ ਕਾਲ ਦੇ ਝਾਂਸੇ 'ਚ ਫਸਿਆ ਫ਼ੌਜ ਦਾ ਅਧਿਕਾਰੀ, ਅਸਲੀਅਤ ਪਤਾ ਲੱਗਣ 'ਤੇ ਉੱਡੇ ਹੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News