ਟਰੱਕ ਅਤੇ ਕਾਰ ਦੀ ਹੋਈ ਭਿਆਨਕ ਟੱਕਰ ’ਚ 2 ਦੀ ਮੌਤ

Wednesday, Jan 27, 2021 - 03:06 PM (IST)

ਟਰੱਕ ਅਤੇ ਕਾਰ ਦੀ ਹੋਈ ਭਿਆਨਕ ਟੱਕਰ ’ਚ 2 ਦੀ ਮੌਤ

ਭਾਦਸੋਂ (ਅਵਤਾਰ) : ਅੱਜ ਸਵੇਰੇ ਪਟਿਆਲਾ ਭਾਦਸੋਂ ਰੋਡ ’ਤੇ ਇੱਕ ਗੈਸ ਏਜੰਸੀ ਦੇ ਡੰਪ ਨਜ਼ਦੀਕ ਯੂਟੀਲੀਟੀ ਅਤੇ ਕਾਰ ’ਚ ਟੱਕਰ ਹੋਣ ਕਾਰਨ 2 ਵਿਅਕਤੀਆ ਦੀ ਮੌਤ ਹੋ ਜਾਣ ਦਾ ਸਮਾਚਾਰ  ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਵਿਖੇ ਆਈਲੈਟਸ ਕਰਨ ਜਾ ਰਹੇ 20 ਸਾਲਾ ਅਤਿੰਦਰਜੀਤ ਪੁੱਤਰ ਸਤਨਾਮ ਸਿੰਘ, 18 ਸਾਲਾ ਸਮਰਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਝੰਬਾਲਾ, ਜਿਨ੍ਹਾਂ ਦੀ ਦੁਰਘਟਨਾ ’ਚ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸਮਨ ਸਿੰਘ ਸਿੰਘ ਪੁੱਤਰ ਪਰਗਟ ਸਿੰਘ (18 ਸਾਲਾ) ਦੀ ਹਾਲਤ ਨਾਜ਼ੁਕ ਹੈ, ਜਿਸਨੂੰ ਪਟਿਆਲਾ ਵਿਖੇ ਹਸਪਤਾਲ ਲਈ ਭੇਜ ਦਿੱਤਾ ਗਿਆ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਤੋਂ ਮੰਦਭਾਗੀ ਖ਼ਬਰ, ਅੰਮ੍ਰਿਤਸਰ ’ਚ 2 ਬੀਬੀਆਂ ਦੀ ਮੌਤ

PunjabKesari

ਮੌਕੇ ’ਤੇ ਮਿਲੀ ਜਾਣਕਾਰੀ ਅਨੁਸਾਰ ਇਹ ਟੱਕਰ ਇੰਨੀ ਭਿਆਨਕ ਸੀ ਕਿ ਗੈਸ ਏਜੰਸੀ ਕੋਲ ਗੈਸ ਸਿਲੰਡਰ ਬਹੁਤ ਜ਼ਿਆਦਾ ਮਾਤਰਾ ’ਚ ਹੋਏ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮੌਕੇ ’ਤੇ ਪੁੱਜੀ ਸਥਾਨਕ ਪੁਲਸ ਵਲੋਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਗੱਲਬਾਤ ਦੌਰਾਨ ਪੁਲਸ ਨੇ ਦੱਸਿਆ ਕਿ ਟਰੱਕ ’ਚ ਭਾਰੀ ਮਾਤਰਾ ’ਚ ਗੈਸ ਸਿਲੰਡਰ ਲੱਦੇ ਹੋਏ ਸਨ, ਜਿਸ ਕਾਰਨ ਇਹ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ ’ਚ ਬਖ਼ਸ਼ਿਆ ਨਹੀਂ ਜਾਵੇਗਾ। 

ਇਹ ਵੀ ਪੜ੍ਹੋ : ਫਿਰ ਵਿਵਾਦਾਂ 'ਚ ਪਟਿਆਲਾ ਦੀ ਕੇਂਦਰੀ ਜੇਲ, ਬਰਾਮਦ ਹੋਏ 9 ਮੋਬਾਇਲ

PunjabKesari

ਨੋਟ : ਇਸ ਖ਼ਬਰ ਸਬੰਧ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


author

Anuradha

Content Editor

Related News