ਦਰਬਾਰ ਸਾਹਿਬ ਨੇੜੇ ਗਲਿਆਰਾ ਇਲਾਕੇ 'ਚ ਹੁੱਲੜਬਾਜ਼ੀ, ਗੋਲੀਬਾਰੀ ਨਾਲ ਦੋ ਜ਼ਖ਼ਮੀ

Monday, Jun 08, 2026 - 07:11 AM (IST)

ਦਰਬਾਰ ਸਾਹਿਬ ਨੇੜੇ ਗਲਿਆਰਾ ਇਲਾਕੇ 'ਚ ਹੁੱਲੜਬਾਜ਼ੀ, ਗੋਲੀਬਾਰੀ ਨਾਲ ਦੋ ਜ਼ਖ਼ਮੀ

ਅੰਮ੍ਰਿਤਸਰ (ਗੁਰਿੰਦਰ ਸਾਗਰ) : 6 ਜੂਨ ਦੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗਲਿਆਰੇ ਇਲਾਕੇ ਅਤੇ ਆਸ-ਪਾਸ ਦੇ ਬਾਜ਼ਾਰਾਂ 'ਚ ਕੁਝ ਨੌਜਵਾਨਾਂ ਵੱਲੋਂ ਕੀਤੀ ਗਈ ਹੁੱਲੜਬਾਜ਼ੀ ਅਤੇ ਗੋਲੀਬਾਰੀ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਅਤੇ ਸਥਾਨਕ ਲੋਕਾਂ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ। 

PunjabKesari

ਜਾਣਕਾਰੀ ਅਨੁਸਾਰ ‘ਵਿਨੋਦ ਕਰਿਆਨਾ ਸਟੋਰ’ 'ਤੇ ਰਾਤ ਸਮੇਂ 4 ਤੋਂ 5 ਨੌਜਵਾਨ ਸਮਾਨ ਖਰੀਦਣ ਲਈ ਆਏ। ਦੁਕਾਨਦਾਰ ਵਿਨੋਦ ਮਲਹੋਤਰਾ ਮੁਤਾਬਕ ਨੌਜਵਾਨਾਂ ਨੇ ਕਰੀਬ 550 ਰੁਪਏ ਦਾ ਸਮਾਨ ਲਿਆ, ਪਰ Google Pay ਰਾਹੀਂ ਸਿਰਫ਼ 230 ਰੁਪਏ ਹੀ ਅਦਾ ਕੀਤੇ। ਬਾਕੀ ਰਕਮ ਮੰਗਣ 'ਤੇ ਬਹਿਸ ਸ਼ੁਰੂ ਹੋ ਗਈ, ਜੋ ਕੁਝ ਹੀ ਪਲਾਂ ਵਿੱਚ ਹਿੰਸਕ ਰੂਪ ਧਾਰ ਗਈ। ਦੋਸ਼ ਹੈ ਕਿ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਦੁਕਾਨ ਵੱਲ ਅੰਨ੍ਹੇਵਾਹ 4 ਤੋਂ 5 ਰਾਊਂਡ ਫਾਇਰਿੰਗ ਕਰ ਦਿੱਤੀ। ਇਸ ਘਟਨਾ ਵਿੱਚ ਦੁਕਾਨ ਮਾਲਕ ਵਿਨੋਦ ਮਲਹੋਤਰਾ ਜ਼ਖ਼ਮੀ ਹੋ ਗਏ, ਜਦਕਿ ਨੇੜਲੇ ਢਾਬੇ 'ਤੇ ਕੰਮ ਕਰ ਰਿਹਾ ਇੱਕ ਨੌਜਵਾਨ ਵੀ ਗੋਲੀ ਦੇ ਛੱਰੇ ਲੱਗਣ ਕਾਰਨ ਜ਼ਖ਼ਮੀ ਹੋਇਆ। 

ਪੀੜਤ ਦੁਕਾਨਦਾਰ ਨੇ ਦੱਸਿਆ ਕਿ ਹਮਲਾਵਰ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਉਹ ਸਥਾਨਕ ਨਿਵਾਸੀ ਨਹੀਂ ਲੱਗ ਰਹੇ ਸਨ। ਉਨ੍ਹਾਂ ਕੋਲ ਦੋ ਕਾਰਾਂ ਸਨ ਅਤੇ ਉਨ੍ਹਾਂ ਨੇ ਕਰੀਬ ਇੱਕ ਘੰਟੇ ਤੱਕ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਈ ਰੱਖਿਆ। ਉਨ੍ਹਾਂ ਵੱਲੋਂ ਹੋਰ ਲੋਕਾਂ ਨਾਲ ਵੀ ਝਗੜੇ ਅਤੇ ਹਮਲੇ ਕਰਨ ਦੇ ਦੋਸ਼ ਲਗਾਏ ਗਏ ਹਨ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਦੁਕਾਨਦਾਰ ਨੇ ਪੁਲਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕੀਤੀ। 

PunjabKesari

ਉੱਥੇ ਹੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਕੈਮਰਿਆਂ ਅਤੇ ਹੋਰ ਸੁਰਾਗਾਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਸ ਵੱਲੋਂ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News