ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ’ਚ ਲੱਗੀ ਅਤਿ-ਆਧੁਨਿਕ EECP ਮਸ਼ੀਨ, MLA ਤਰਵਿੰਦਰ ਨੇ ਕੀਤਾ ਉਦਘਾਟਨ

Friday, Jul 10, 2026 - 10:15 PM (IST)

ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ’ਚ ਲੱਗੀ ਅਤਿ-ਆਧੁਨਿਕ EECP ਮਸ਼ੀਨ, MLA ਤਰਵਿੰਦਰ ਨੇ ਕੀਤਾ ਉਦਘਾਟਨ

ਅੰਮ੍ਰਿਤਸਰ (ਸਰਬਜੀਤ) - ਰਾਜੌਰੀ ਗਾਰਡਨ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ’ਚ ਦਿਲ ਦੇ ਮਰੀਜ਼ਾਂ ਦੀ ਸਹੂਲਤ ਲਈ ਅਤਿ-ਆਧੁਨਿਕ ਈ. ਈ. ਸੀ. ਪੀ. (ਇਨਹਾਂਸਡ ਐਕਸਟਰਨਲ ਕਾਊਂਟਰ ਪਲਸੇਸ਼ਨ) ਮਸ਼ੀਨ ਲਾਈ ਗਈ ਹੈ। ਇਸ ਮਸ਼ੀਨ ਦਾ ਉਦਘਾਟਨ ਜੰਗਪੁਰਾ ਵਿਧਾਨ ਸਭਾ ਖੇਤਰ ਦੇ ਵਿਧਾਇਕ ਤਰਵਿੰਦਰ ਸਿੰਘ ਮਾਰਵਾਹ ਵੱਲੋਂ ਕੀਤਾ ਗਿਆ।

ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਇਸ ਮਸ਼ੀਨ ਦੇ ਲੱਗਣ ਨਾਲ ਦਿਲ ਦੇ ਮਰੀਜ਼ਾਂ ਦੀ ਸ਼ੁਰੂਆਤੀ ਪੱਧਰ ’ਤੇ ਜਾਂਚ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਬਾਈਪਾਸ ਸਰਜਰੀ ਕਰਵਾ ਚੁੱਕੇ ਜਾਂ ਸਟੰਟ ਵਾਲੇ ਮਰੀਜ਼ਾਂ ਦੀ ਵੀ ਨਿਯਮਿਤ ਜਾਂਚ ਸੰਭਵ ਹੋਵੇਗੀ, ਜਿਸ ਨਾਲ ਭਵਿੱਖ ਦੀਆਂ ਗੰਭੀਰ ਸਮੱਸਿਆਵਾਂ ਤੋਂ ਬਚਾਅ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮਸ਼ੀਨ ਦਿਲ ਦੀ ਕਾਰਗੁਜ਼ਾਰੀ ਜਾਂਚਣ ’ਚ ਸਹਾਇਕ ਹੋਵੇਗੀ ਅਤੇ ਲੋੜਵੰਦਾਂ ਨੂੰ ਸਮੇਂ ਸਿਰ ਸਹੀ ਸਲਾਹ ਮਿਲੇਗੀ। ਇਸ ਮੌਕੇ ਕਮੇਟੀ ਦੇ ਸਾਰੇ ਅਹੁਦੇਦਾਰ, ਮੈਂਬਰ ਅਤੇ ਹੋਰ ਪਤਵੰਤੇ ਮੌਜੂਦ ਰਹੇ। ਕਮੇਟੀ ਮੁਤਾਬਕ ਸਮਾਜ ਭਲਾਈ ਦੀ ਦਿਸ਼ਾ ’ਚ ਚੁੱਕੇ ਇਸ ਕਦਮ ਨਾਲ ਵੱਡੀ ਗਿਣਤੀ ਮਰੀਜ਼ਾਂ ਨੂੰ ਲਾਭ ਮਿਲੇਗਾ।


author

Inder Prajapati

Content Editor

Related News