ਸ੍ਰੀ ਹਰਿਮੰਦਰ ਸਾਹਿਬ ''ਚ ਮੱਥਾ ਟੇਕਣ ਆਈਆਂ ਦੋ ਭੈਣਾਂ ਆਪਸ ''ਚ ਭਿੜੀਆਂ, ਵੀਡੀਓ ਵਾਇਰਲ

Monday, Jul 13, 2026 - 04:31 PM (IST)

ਸ੍ਰੀ ਹਰਿਮੰਦਰ ਸਾਹਿਬ ''ਚ ਮੱਥਾ ਟੇਕਣ ਆਈਆਂ ਦੋ ਭੈਣਾਂ ਆਪਸ ''ਚ ਭਿੜੀਆਂ, ਵੀਡੀਓ ਵਾਇਰਲ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਈਆਂ ਦੋ ਭੈਣਾਂ ਵਿਚਾਲੇ ਸ਼ਨੀਵਾਰ ਸ਼ਾਮ ਨੂੰ ਹੱਥੋਪਾਈ ਹੋ ਗਈ। ਮਾਮੂਲੀ ਬਹਿਸ ਤੋਂ ਬਾਅਦ ਇੱਕ ਭੈਣ ਨੇ ਦੂਜੀ ਨੂੰ ਥੱਪੜ ਮਾਰ ਦਿੱਤਾ। ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਕਰੀਬ 6 ਵਜੇ ਘੰਟਾਘਰ ਗੇਟ ਦੇ ਸਾਹਮਣੇ ਝਰਨੇ ਦੇ ਨੇੜੇ ਵਾਪਰੀ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਘਟਨਾ ਤੋਂ ਬਾਅਦ ਭੀੜ ਇਕੱਠੀ ਹੋ ਗਈ ਅਤੇ ਲੋਕਾਂ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਥੱਪੜ ਮਾਰਨ ਵਾਲੀ ਕੁੜੀ ਮੌਕੇ ਤੋਂ ਭੱਜ ਗਈ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੋਤਵਾਲੀ ਥਾਣੇ ਦੇ ਐਸ.ਐਚ.ਓ ਹਰਮਨਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਕੁੜੀਆਂ ਨਾਬਾਲਗ ਹਨ। ਬਹਿਸ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ: ਛੋਟੇ ਨੂੰ ਦਰਿਆ 'ਚ ਡੁੱਬਦਾ ਵੇਖ ਵੱਡੇ ਭਰਾ ਨੇ ਮਾਰ'ਤੀ ਛਾਲ, ਤੇਜ਼ ਵਹਾ 'ਚ ਦੋਵੇਂ ਲਾਪਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News