ਮੋਗਾ ਜ਼ਿਲ੍ਹੇ ਦੇ ਪਿੰਡ ਪੰਡੋਰੀ ’ਚ ਮਿਲੇ ਦੋ ਹੈਂਡ ਗ੍ਰਨੇਡ ਤੇ 37 ਕਾਰਤੂਸ, ਫੈਲੀ ਦਹਿਸ਼ਤ
Monday, Jan 30, 2023 - 06:13 PM (IST)

ਮੋਗਾ (ਕਸ਼ਿਸ਼) : ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਪੰਡੋਰੀ ਵਿਚ ਬੀਤੀ ਸ਼ਾਮ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਖੁਦਾਈ ਕਰਦੇ ਸਮੇਂ ਦੋ ਹੈਂਡ ਗ੍ਰਨੇਡ ਅਤੇ 37 ਕਾਰਤੂਸ ਬਰਾਮਦ ਹੋਏ। ਇਸ ਦੌਰਾਨ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਦੇ ਉੱਚ ਅਧਿਕਾਰੀ ਵੱਡੀ ਗਿਣਤੀ ਵਿਚ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਇਸ ਦੀ ਸੂਚਨਾ ਤੁਰੰਤ ਲੁਧਿਆਣਾ ਦੀ ਐਂਟੀ ਬੰਬ ਸਕੁਆਇਡ ਟੀਮ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਟੀਮ ਨੇ ਮੌਕੇ ’ਤੇ ਪਹੁੰਚ ਕੇ ਦੋਵੇਂ ਬੰਬ ਡਿਫਿਊਜ਼ ਕਰ ਦਿੱਤੇ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਥਾਣਾ ਦੁੱਗਰੀ ’ਚ ਪਈਆਂ ਭਾਜੜਾਂ, ਹੋਈ ਘਟਨਾ ਨੇ ਪੁਲਸ ਦੇ ਉਡਾਏ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।