ਭਿੱਖੀਵਿੰਡ ਵਿਖੇ ਕਾਂਗਰਸ ਦੇ ਦੋ ਧੜਿਆਂ ''ਚ ਹੋਈ ਲੜਾਈ ਦੌਰਾਨ ਇਕ ਧੜੇ ਖਿਲਾਫ ਕੇਸ ਦਰਜ
Thursday, Aug 03, 2017 - 05:30 PM (IST)

ਭਿੱਖੀਵਿੰਡ(ਅਮਨ, ਸੁਖਚੈਨ) — ਸਥਾਨਕ ਕਸਬਾ ਭਿੱਖੀਵਿੰਡ ਵਿਖੇ ਬੀਤੇ ਦਿਨ ਮਿਡ-ਡੇ-ਮਿਲ ਦੇ ਟੈਡਰਾਂ ਨੂੰ ਲੈ ਕੇ ਕਾਂਗਰਸ ਦੇ ਧੜਿਆ ਵਿਚਕਾਰ ਹੋਈ ਲੜਾਈ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਧਿਰ ਨੇ ਪੱਗ ਲਾਉਣ ਅਤੇ ਕੇਸਾਂ ਦੀ ਬੇਅਦਬੀ ਕਰਨ ਦੀਆਂ ਤਸਵੀਰਾਂ ਪਾ ਦਿੱਤੀਆ ਸਨ ਉੱਥੇ ਹੀ ਇਸ ਮਾਮਲੇ ਦਾ ਸਿੱਖ ਜਥੇਬੰਦੀਆਂ ਨੇ ਗੰਭੀਰ ਨੋਟਿਸ ਲੈ ਲਿਆ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਸਖਤ ਐਕਸ਼ਨ ਲਿਆ ਜਾਵੇਗਾ।
ਦੂਜੇ ਪਾਸੇ ਭਿੱਖੀਵਿੰਡ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ। ਇਸ ਸਬੰਧੀ ਪੁਲਸ ਥਾਣਾ ਭਿੱਖੀਵਿੰਡ ਵਿਖੇ ਦਿੱਤੇ ਬਿਆਨਾ 'ਚ ਬਲਵਿੱਦਰ ਸਿੰਘ ਪੁੱਤਰ ਸਾਧਾ ਸਿੰਘ ਕੌਮ ਜੱਟ ਵਾਸੀ ਭਿੱਖੀਵਿੰਡ ਅੱਡਾ, ਵਾਰਡ ਨੰਬਰ 6 ਉੱਮਰ 50 ਸਾਲ ਕਿ ਮੈਂ ਉੱਕਤ ਪਤੇ ਦਾ ਰਹਿਣ ਵਾਲਾ ਹਾਂ ਅਤੇ ਬਲੇਰ ਰੋਡ ਭਿੱਖੀਵਿੰਡ ਵਿਖੇ ਕਪੜੇ ਦੀ ਦੁਕਾਨ ਕਰਦਾ ਹਾਂ ਮੈ ਸਮਾਜ ਸੇਵਕ ਵੀ ਹਾਂ ਮੇਰੇ ਅਤੇ ਮੇਰੇ ਸਾਥੀਆਂ ਪਾਸ ਸਰਕਾਰੀ ਸਕੂਲ ਦੀਆਂ ਟੀਚਰਾਂ ਨੇ ਆਪਣੇ ਨਾਲ ਗੁਪਤ ਰੱਖਣ ਦੀ ਸ਼ਰਤ 'ਤੇ ਸਾਨੂੰ ਦੱਸਿਆ ਸੀ ਕਿ ਬੱਚਿਆਂ ਦੇ ਮਿਡ-ਡੇ-ਮੀਲ ਵਾਸਤੇ ਜੋ ਵੀ ਖਾਣੇ ਦੀ ਸਮੱਗਰੀ ਆਉਦੀਂ ਹੈ ਉਹ ਠੇਕੇਦਾਰ ਘੱਟ ਦੇ ਕੇ ਜਾਂਦੇ ਹਨ ਪਰ ਉਨ੍ਹਾਂ ਪਾਸੋਂ ਪੂਰੀ ਸਮੱਗਰੀ ਜਿਸ ਤਰ੍ਹਾਂ ਕਣਕ, ਚੌਲ ਆਦਿ ਪੂਰੀ ਤਰ੍ਹਾਂ ਭਰਤੀ ਦੇ ਦਸਖਅਤ ਲੈ ਜਾਂਦੇ ਹਨ। ਮਿਤੀ 29-07-2017 ਨੂੰ 8 ਵਜੇ ਮੈ ਆਪਣੇ ਮੋਟਰ ਸਾਈਕਲ ਸੀ. ਟੀ 100 ਬਜ਼ਾਜ, ਰੰਗ ਨੀਲਾ ਤੇ ਸਵਾਰ ਹੋ ਕੇ ਆਪਣੀ ਜੇਬ 'ਚ 20700 ਰੁਪਏ ਪਾ ਕੇ ਪੱਟੀ-ਅੰਮ੍ਰਿਤਸਰ ਤੋਂ ਕਪੜਾ ਖਰੀਦਣ ਲਈ ਨਿਕਲਿਆ ਜਦੋਂ ਮੈਂ ਪੱਟੀ ਰੋਡ ਪੈਟਰੋਲ ਪੰਪ ਲਾਗੇ ਪੁੱਜਿਆ ਤਾਂ ਮੈਂ ਮਿਡ-ਡ-ਮੀਲ ਦੀ ਸਪਲਾਈ ਸਕੂਲ 'ਚ ਕਰਨ ਲਈ ਮਹਿੰਦਰਾ ਮੈਕਬੀ ਟਰੱਕ, ਰੰਗ ਚਿੱਟਾ ਦੇਖੀ ਤਾਂ ਮੈ ਆਪਣੇ ਸਾਥੀ ਸੁਰਜੀਤ ਸਿੰਘ ਪੁੱਤਰ ਮੱਖਣ ਸਿੰਘ ਨੂੰ ਫੋਨ ਕਰਕੇ ਸੱਦਿਆ ਅਤੇ ਕਿਹਾ ਕਿ ਮਿਡ-ਡੇ-ਮੀਲ ਵਾਲਿਆ ਨੂੰ ਪੁੱਛਿਆ ਕਿ ਸਪਲਾਈ ਕਿਉਂ ਘੱਟ ਕਰਦੇ ਹਨ ਜਦੋਂ ਅਸੀ ਮੋਟਰ ਸਾਈਕਲ ਖੜਾ ਕਰਕੇ ਟਰੱਕ ਡਰਾਈਵਰ ਜਿਸ ਦਾ ਨਾਮ ਮੈਂ ਨਹੀਂ ਜਾਣਦਾ ਅਤੇ ਮਿਡ-ਡੇ-ਮੀਲ ਦਾ ਠੇਕੇਦਾਰ ਵੀਰ ਸਿੰਘ ਵਾਸੀ ਅੰਮ੍ਰਿਤਸਰ ਨੂੰ ਟੀਚਰਾਂ ਦੀ ਸ਼ਿਕਾਇਤ ਬਾਰੇ ਪੁੱਛਣ ਲੱਗਾ ਕਿ ਤੁਸੀ ਬੱਚਿਆਂ ਨੂੰ ਦੁਪਹਿਰ ਦੇ ਖਾਣੇ ਲਈ ਜੋ ਸਪਲਾਈ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ, ਤੁਸੀਂ ਘੱਟ ਕਿਉਂ ਦਿੰਦੇਂ ਹੋ ਤਾਂ ਉਸ ਨੇ ਮੇਰਾ ਜਵਾਬ ਦੇਣ ਤੋਂ ਪਹਿਲਾਂ ਹੀ ਇਕ ਫੋਨ ਕਰੇਕ ਸਾਡੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੂੰ ਸੱਦ ਲਿਆ ਜੋ ਵੀਰ ਸਿੰਘ ਅੱਗੇ ਗਾਲੀ-ਗਲੋਚ ਕਰਨ ਲੱਗਾ ਪਿਆ ਅਤੇ ਕਿਹਾ ਤੂੰ ਕੋਣ ਹੁੰਦਾ ਹੈ ਪੁੱਛਣ ਵਾਲਾ। ਇਨ੍ਹੇ ਨੂੰ ਰਜਿੰਦਰ ਕੁਮਾਰ ਬੱਬੂ ਸ਼ਰਮਾ ਪੁੱਤਰ ਦੇਸ਼ ਰਾਜ, ਗੁਰਮੁੱਖ ਸਿੰਘ ਪੁੱਤਰ ਚਰਨ ਸਿੰਘ ਵਾਸੀ ਸਾਂਡਪੁਰਾ, ਦੀਪਕ ਕੁਮਾਰ ਦੀਪੂ ਪੱਤਰ ਹੀਰਾ ਲਾਲ, ਸਹਿਲ ਪੁੱਤਰ ਧਰਮਿੰਦਰ ਸ਼ਰਮਾ, ਕੁਲਦੀਪ ਮਾਣਕ ਵਾਸੀ ਭਿੱਖੀਵਿੰਡ ਆਉਦਿਆਂ ਹੀ ਮੇਰੇ ਗੱਲ ਪੈ ਗਏ ਕਿ ਤੈਨੂੰ ਦੱਸਦੇ ਹਾਂ ਟੈਂਡਰ ਬਾਰੇ। ਜਿਸ 'ਤੇ ਰਜਿੰਦਰ ਕੁਮਾਰ ਸ਼ਰਮਾ ਬੱਬੂ ਵਾਸੀ ਭਿੱਖੀਵਿੰਡ ਅਤੇ ਸਹਿਲ ਸ਼ਰਮਾ ਨੇ ਬੰਦੂਰ ਦਾ ਬੱਟ ਮਾਰ ਕੇ ਮੇਰੀ ਪੱਗ ਲਾਹ ਦਿੱਤੀ ਅਤੇ ਬੱਬੂ ਸ਼ਰਮਾ ਨੇ ਮੇਰੇ ਵਾਲਾ ਤੋਂ ਫੜ ਕੇ ਮੇਰੀ ਧੂਹ ਘਸੀਟ ਕੀਤੀ ਅਤੇ ਇਸ ਲਡਾਈ 'ਚ ਨਰਿੰਦਰ ਕੁਮਾਰ ਬਿੱਲਾ ਵੀਸਾ ਭਿੱਖੀਵਿੰਡ 'ਚ ਸੀ ਜਿਸ ਦਾ ਮੈਂਨਾਮ ਲਿਖਾਉਣਾ ਰਹਿ ਗਿਆ ਸੀ ਇਸ ਨੇ ਵੀ ਲਲਕਾਰੇ ਮਾਰੇ ਸਨ ਕਿ ਇਸ ਨੂੰ ਗੱਡੀਆਂ ਰੋਕਣ ਦਾ ਮਜਾ ਚਖਾਉਦੇਂ ਹਾਂ ਜਿਸ ਤੇ ਪੁਲਸ ਨੇ ਕਾਰਵਾਈ ਕਰਦਿਆਂ ਸਾਰੇ ਉਪਰੋਕਤ ਦੋਸ਼ੀਆਂ ਖਿਲਾਫ ਧਾਰਾ 295, 324, 323, 148,149,506 ਆਈ. ਪੀ. ਸੀ. ਅਧੀਨ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।