ਸਵਾ 5 ਕਰੋੜ ਦੀ ਆਈਸ ਸਮੇਤ ਦੋ ਕਾਰ ਸਵਾਰ ਨਸ਼ਾ ਸਮੱਗਲਰ STF ਵੱਲੋਂ ਗ੍ਰਿਫਤਾਰ

Sunday, Sep 24, 2023 - 08:58 AM (IST)

ਸਵਾ 5 ਕਰੋੜ ਦੀ ਆਈਸ ਸਮੇਤ ਦੋ ਕਾਰ ਸਵਾਰ ਨਸ਼ਾ ਸਮੱਗਲਰ STF ਵੱਲੋਂ ਗ੍ਰਿਫਤਾਰ

ਲੁਧਿਆਣਾ (ਅਨਿਲ) - ਸੂਬੇ ਵਿਚ ਨਸ਼ਾ ਸਮੱਗਲਰਾਂ ਖਿਲਾਫ ਬਣਾਈ ਸਪੈਸ਼ਨ ਟਾਸਕ ਫੋਰਸ (ਐੱਸ. ਟੀ. ਐੱਫ.) ਦੇ ਲੁਧਿਆਣਾ ਯੂਨੀਟ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਨਸ਼ਾ ਸਮੱਗਲਰਾਂ ਨੂੰ ਸਵਾ 5 ਕਰੋੜ ਦੀ ਆਇਸ ਸਮੇਤ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ : PNB ਨੇ ਪੇਸ਼ ਕੀਤਾ ‘PNB ਸਵਾਗਤ’ : ਨਵੇਂ ਗਾਹਕਾਂ ਲਈ ਬਿਨਾਂ ਕਿਸੇ ਰੁਕਾਵਟ ਪਰਸਨਲ ਲੋਨ ਸਲਿਊਸ਼ਨ

ਡੀ. ਐੱਸ. ਪੀ. ਦਵਿੰਦਰ ਕੁਮਾਰ ਚੌਧਰੀ ਨੇ ਦੱਸਿਆ ਕਿ ਲੁਧਿਆਣਾ ਰੇਂਜ ਦੇ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਦੀ ਟੀਮ ਨੇ ਗੁਪਤ ਸੂਚਨਾ ਦੇ ਅਾਧਾਰ ’ਤੇ ਤੁਰੰਤ ਕਾਰਵਾਈ ਕਰਦੇ ਲੋਹਾਰਾ ਦਰਵਾਜ਼ੇ ਕੋਲ ਸਪੈਸ਼ਲ ਨਾਕਾਬੰਦੀ ਦੌਰਾਨ ਸਮੇਂ ਸਾਹਮਣਿਓਂ ਇਕ ਸਫੈਦ ਰੰਗ ਦੀ ਹੋਂਡਾ ਸਿਟੀ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ। ਜਦੋਂ ਪੁਲਸ ਨੇ ਕਾਰ ਸਵਾਰ ਦੋ ਵਿਅਕਤੀਆਂ ਨੂੰ ਬਾਹਰ ਕੱਢ ਕੇ ਡ੍ਰਾਈਵਰ ਸੀਟ ਦੇ ਥੱਲੇ ਤਲਾਸ਼ੀ ਲਈ ਤਾਂ ਉੱਥੇ ਇਕ ਪਲਾਸਟਿਕ ਦਾ ਲਿਫਾਫਾ ਬਰਾਮਦ ਕੀਤਾ ਗਿਆ, ਜਿਸ ਵਿਚ 513 ਗ੍ਰਾਮ ਆਈਸ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ :  ਭਾਰਤ-ਕੈਨੇਡਾ ਵਿਵਾਦ ਦਰਮਿਆਨ ਜਾਣੋ ਦੋਵਾਂ ਦੇਸ਼ਾਂ ਤੇ ਵੀਜ਼ਾ ਮੁਅੱਤਲੀ ਦਾ ਕਿੰਨਾ ਹੋਵੋਗਾ ਪ੍ਰਭਾਵ

ਪੁਲਸ ਟੀਮ ਨੇ ਤੁਰੰਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਮੁਲਜ਼ਮਾਂ ਦੀ ਪਛਾਣ ਰਾਕੇਸ਼ ਕੁਮਾਰ ਅਰੋੜਾ ਉਰਫ ਕਾਕਾ (37) ਪੁੱਤਰ ਕਸ਼ਮੀਰੀ ਲਾਲ ਨਿਵਾਸੀ ਮੁਹੱਲਾ ਮਨਜੀਤ ਨਗਰ ਟਿੱਬਾ ਰੋਡ ਹਾਲ ਵਾਸੀ ਹਿਮਾਲਿਆ ਲੋਕ ਸੋਸਾਇਟੀ ਚਬਰਪੁਰ ਮੈਹਰੋਲੀ ਦਿੱਲੀ ਤੇ ਰੋਹਿਤ ਯਾਦਵ (30) ਪੁੱਤਰ ਵਿਰਕਮ ਯਾਦਵ ਨਿਵਾਸੀ ਰਾਜਾ ਪਾਰਕ ਰਾਣੀ ਬਾਗ ਮਧੂਬਨ ਚੌਕ, ਦਿੱਲੀ ਵਜੋਂ ਕੀਤੀ ਗਈ। ਪੁਲਸ ਨੇ ਦੋਵੇਂ ਨਸ਼ਾ ਸਮੱਗਲਰਾਂ ਖਿਲਾਫ ਮੋਹਾਲੀ ਐੱਸ. ਟੀ. ਐੱਫ. ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

ਐੱਸ. ਟੀ. ਐੱਫ. ਦੇ ਇੰਚਾਰਜ ਨੇ ਦੱਸਿਆ ਕਿ ਅੱਜ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਇੱਥੇ ਦੋਵਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ :   PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harinder Kaur

Content Editor

Related News