ਨਸ਼ੇ ਵਾਲੇ ਕੈਪਸੂਲਾਂ, ਗੋਲੀਆਂ ਤੇ ਟੀਕਿਆਂ ਸਮੇਤ ਦੋ ਕਾਬੂ

07/28/2018 6:44:35 AM

ਭੁਲੱਥ/ਨਡਾਲਾ, (ਰਜਿੰਦਰ, ਸ਼ਰਮਾ)- ਥਾਣਾ ਭੁਲੱਥ ਤੇ ਸੁਭਾਨਪੁਰ ਦੀ ਪੁਲਸ ਨੇ ਦੋ ਵਿਅਕਤੀਆਂ ਨੂੰ ਵੱਡੀ ਮਾਤਰਾ ਵਿਚ ਨਸ਼ੀਲੇ ਕੈਪਸੂਲ, ਗੋਲੀਆਂ ਤੇ ਟੀਕਿਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ ਸੰਧੂ ਨੇ ਦਸਿਆ ਕਿ ਥਾਣਾ ਭੁਲੱਥ ਦੇ ਐੱਸ. ਐੱਚ. ਓ. ਇੰਸਪੈਕਟਰ ਅਮਰਨਾਥ ਪੁਲਸ ਪਾਰਟੀ ਸਮੇਤ ਸਪੈਸ਼ਲ ਡਿਊਟੀ ਲਈ ਬੱਸ ਅੱਡਾ ਨਡਾਲਾ ਮੌਜੂਦ ਸਨ, ਜਿਸ ਦੌਰਾਨ ਮੁਖਬਰ ਖਾਸ ਵਲੋਂ ਸੂਚਨਾ ਦਿੱਤੇ ਜਾਣ ’ਤੇ ਕੁੰਦਨ ਲਾਲ ਪੁੱਤਰ ਬਾਬੂ ਰਾਮ ਵਾਸੀ ਬੁਤਾਲਾ ਥਾਣਾ ਢਿਲਵਾਂ ਦੀ ਸਾਹੀ ਮਾਰਕੀਟ ਨਡਾਲਾ ਵਿਖੇ ਬੈਗਾਂ ਵਾਲੀ ਦੁਕਾਨ ’ਤੇ ਰੇਡ ਕਰ ਕੇ, ਕੁੰਦਨ ਲਾਲ ਦੇ ਪਹਿਨੇ ਹੋਏ ਪਜਾਮੇ ਦੀ ਜੇਬ ਅਤੇ ਦੁਕਾਨ ਵਿਚ ਬਣੇ ਕਾਊਂਟਰ ਦੇ ਦਰਾਜ ਵਿਚੋਂ 339 ਨਸ਼ੀਲੇ ਕੈਪਸੂਲ, 326 ਨਸ਼ੀਲੀਆਂ ਗੋਲੀਆਂ, 2 ਨਸ਼ੀਲੇ ਟੀਕੇ ਅਤੇ 7 ਸਰਿੰਜਾਂ ਬਰਾਮਦ ਕੀਤੀਆਂ।  ਇਸੇ ਤਰ੍ਹਾਂ ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਹਰਦੀਪ ਸਿੰਘ ਪੁਲਸ ਪਾਰਟੀ ਸਮੇਤ ਅੱਡਾ ਨਡਾਲਾ ਚੌਕ ਵਿਖੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਮੁਖਬਰ ਖਾਸ ਵਲੋਂ ਇਤਲਾਹ ਦਿੱਤੇ ਜਾਣ ਉਪਰੰਤ ਸੰਜੀਵ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਨਡਾਲਾ ਥਾਣਾ ਸੁਭਾਨਪੁਰ ਦੇ ਘਰ ਰੇਡ ਕਰਕੇ ਉਸ ਦੇ ਘਰ ਦੀ ਤਲਾਸ਼ੀ ਕੀਤੀ ਤਾਂ ਘਰ ਵਿਚ ਲੱਗੀ ਐੱਲ. ਸੀ. ਡੀ. ਦੇ ਪਿਛਿਓਂ ਮੋਮੀ ਲਿਫਾਫੇ ਵਿਚ ਲਪੇਟੀਆਂ 777 ਨਸ਼ੀਲੀਆਂ ਗੋਲੀਆਂ ਤੇ 10 ਨਸ਼ੀਲੇ ਟੀਕੇ  ਬਰਾਮਦ ਕੀਤੇ। ਡੀ. ਐੱਸ. ਪੀ. ਭੁਲੱਥ ਨੇ ਦਸਿਆ ਕਿ ਫਡ਼ੇ ਗਏ ਦੋਵਾਂ ਵਿਅਕਤੀਆਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ। 
 


Related News