ਬਠਿੰਡਾ : ਕਮਰੇ ''ਚ ਅੰਗੀਠੀ ਦੇ ਧੂੰਏ ਕਾਰਨ ਦੋ ਬੱਚਿਆਂ ਦੀ ਮੌਤ, ਤਿੰਨ ਦੀ ਹਾਲਤ ਗੰਭੀਰ
Friday, Jan 05, 2018 - 10:34 AM (IST)

ਬਠਿੰਡਾ (ਬਲਵਿੰਦਰ ਸ਼ਰਮਾ, ਮੁਨੀਸ਼) — ਬਠਿੰਡਾ ਦੇ ਪਿੰਡ ਮਾਈਸਰਖਾਨਾ ਮੰਦਰ ਦੇ ਨੇਪਾਲੀ ਲਾਂਗਰੀ ਦੇ ਕਮਰੇ 'ਚ ਅੰਗੀਠੀ ਦੇ ਧੂੰਏ ਕਾਰਨ ਦੋ ਛੋਟੇ ਬੱਚਿਆਂ ਦੀ ਮੌਤ ਹੋ ਗਈ, ਜਦ ਕਿ ਨੇਪਾਲੀ, ਉਸ ਦੀ ਪਤਨੀ ਤੇ ਇਕ ਵੱਡੀ ਲੜਕੀ ਬੇਹੋਸ਼ ਹਨ। ਜਿਨ੍ਹਾਂ ਨੂੰ ਜ਼ੇਰੇ ਇਲਾਜ਼ ਬਠਿੰਡਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।