ਸਨਸਨੀਖੇਜ਼ ਵਾਰਦਾਤ: ਪੰਜਾਬ ਦੇ 2 ਭਰਾਵਾਂ ਦਾ ਰੋਹਤਕ ''ਚ ਕਤਲ! ਰੇਲਵੇ ਟ੍ਰੈਕ ਤੋਂ ਟੁਕੜਿਆਂ ’ਚ ਮਿਲੀਆਂ ਲਾਸ਼ਾਂ

Sunday, Dec 25, 2022 - 03:25 AM (IST)

ਸਨਸਨੀਖੇਜ਼ ਵਾਰਦਾਤ: ਪੰਜਾਬ ਦੇ 2 ਭਰਾਵਾਂ ਦਾ ਰੋਹਤਕ ''ਚ ਕਤਲ! ਰੇਲਵੇ ਟ੍ਰੈਕ ਤੋਂ ਟੁਕੜਿਆਂ ’ਚ ਮਿਲੀਆਂ ਲਾਸ਼ਾਂ

ਹਾਜੀਪੁਰ (ਜੋਸ਼ੀ) : ਰੋਹਤਕ (ਹਰਿਆਣਾ) ਨੇੜਿਓਂ ਰੇਲਵੇ ਪੁਲਸ ਨੇ ਥਾਣਾ ਤਲਵਾੜਾ (ਹੁਸ਼ਿਆਰਪੁਰ) ਅਧੀਨ ਪੈਂਦੇ ਪਿੰਡ ਮਹੰਤ ਮੁਹੱਲਾ ਦੇਪੁਰ ਦੇ ਚੰਡੋਲੀ ਮੁਹੱਲੇ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦੀਆਂ ਟੋਟੇ-ਟੋਟੇ ਹੋਈਆਂ ਲਾਸ਼ਾਂ ਨੂੰ ਭੇਤਭਰੇ ਹਾਲਾਤ ’ਚ ਬਰਾਮਦ ਕੀਤਾ ਹੈ। ਰੋਹਤਕ ਦੇ ਐੱਫ. ਐੱਸ. ਐੱਲ. ਇੰਚਾਰਜ ਡਾ. ਸਰੋਜ ਦਹੀਆ ਮਲਿਕ ਤੇ ਜੀ. ਆਰ. ਪੀ. ਵੱਲੋਂ ਮੌਕੇ ’ਤੇ ਪੁੱਜ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਸ਼ੱਕ ਜ਼ਾਹਿਰ ਹੁੰਦਾ ਹੈ ਕਿ ਪਹਿਲਾਂ ਦੋਵਾਂ ਭਰਾਵਾਂ ਦਾ ਕਤਲ ਕੀਤਾ ਗਿਆ ਤੇ ਫਿਰ ਉਸ ਨੂੰ ਆਤਮ-ਹੱਤਿਆ ਦਾ ਰੰਗ ਦੇਣ ਲਈ ਲਾਸ਼ਾਂ ਰੇਲਵੇ ਟ੍ਰੈਕ ’ਤੇ ਸੁੱਟ ਦਿੱਤੀਆਂ ਗਈਆਂ, ਜਿੱਥੇ ਟ੍ਰੇਨਾਂ ਦੀ ਆਵਾਜਾਈ ਕਾਰਨ ਲਾਸ਼ਾਂ ਦੇ ਟੋਟੇ-ਟੋਟੇ ਹੋ ਗਏ।

ਇਹ ਵੀ ਪੜ੍ਹੋ : ਜ਼ਹਿਰੀਲਾ ਪਦਾਰਥ ਖਾ ਕੇ ਪਤੀ-ਪਤਨੀ ਤੇ ਬੇਟੇ ਨੇ ਕੀਤੀ ਖੁਦਕੁਸ਼ੀ, ਜਾਣੋ ਕਿਉਂ ਚੁੱਕਿਆ ਖੌਫ਼ਨਾਕ ਕਦਮ

ਅੱਜ ਜਦੋਂ ਪਿੰਡ ਮਹੰਤ ਮੁਹੱਲਾ ਦੇਪੁਰ ’ਚ ਦੋਵੇਂ ਭਰਾਵਾਂ ਦੀ ਮੌਤ ਦੀ ਖ਼ਬਰ ਆਈ ਤਾਂ ਮ੍ਰਿਤਕਾਂ ਦੇ ਇਕ ਗੁਆਂਢੀ ਨੇ ਇਸ ਗੱਲ ਦੀ ਤਸਦੀਕ ਕੀਤੀ ਕਿ ਸੁਖਜਿੰਦਰ ਸਿੰਘ ਉਰਫ ਪਿੰਕਾ (36) ਤੇ ਉਸ ਦਾ ਛੋਟਾ ਭਰਾ ਸਤਿੰਦਰ ਸਿੰਘ ਉਰਫ ਮਨੀ (27) ਦੋਵੇਂ ਪੁੱਤਰ ਰਿਟਾਇਰਡ ਸੂਬੇਦਾਰ ਗਿਰਧਾਰੀ ਲਾਲ ਰੋਹਤਕ ਸਟੇਟ ਹਰਿਆਣਾ ਵਿਖੇ ਜੇ. ਸੀ. ਬੀ. ਚਲਾਉਣ ਦਾ ਕੰਮ ਕਰਦੇ ਸਨ। ਅੱਜ ਸਵੇਰੇ ਰੇਲਵੇ ਪੁਲਸ ਨੂੰ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਰੇਲਵੇ ਟ੍ਰੈਕ ਤੋਂ ਟੁਕੜਿਆਂ 'ਚ ਮਿਲੀਆਂ। ਉਨ੍ਹਾਂ ਦੀ ਪਛਾਣ ਰੇਲਵੇ ਟ੍ਰੈਕ ਨੇੜੇ ਖੜ੍ਹੀ ਜੇ. ਸੀ. ਬੀ. ਮਸ਼ੀਨ ਤੋਂ ਹੋਈ। ਇਸ ਸਬੰਧੀ ਜਦੋਂ ਥਾਣਾ ਮੁਖੀ ਤਲਵਾੜਾ ਹਰਗੁਰਦੇਵ ਸਿੰਘ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਘਟਨਾ ਦੀ ਸਾਨੂੰ ਸੂਚਨਾ ਪ੍ਰਾਪਤ ਨਹੀਂ ਹੋਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News