ਨਡਾਲਾ: ਦੀਵਾਲੀ ਦੇ ਤਿਉਹਾਰ ਮੌਕੇ ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਭਿਆਨਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
Monday, Oct 24, 2022 - 12:11 PM (IST)

ਨਡਾਲਾ (ਸ਼ਰਮਾ)-ਥਾਣਾ ਭੁਲੱਥ ਦੇ ਪਿੰਡ ਤਲਵਾੜਾ ਦੇ 2 ਨੌਜਵਾਨਾਂ ਦੀ ਬੀਤੀ ਦੇਰ ਸ਼ਾਮ ਬੇਸਹਾਰਾ ਪਸ਼ੂ ਨਾਲ ਮੋਟਰਸਾਈਕਲ ਟਕਰਾਉਣ ’ਤੇ ਮੌਤ ਹੋ ਗਈ। ਇਸ ਖ਼ਬਰ ਨਾਲ ਪੂਰੇ ਤਲਵਾੜਾ ਪਿੰਡ ’ਚ ਸੋਗ ਦੀ ਲਹਿਰ ਛਾ ਗਈ ਹੈ। ਇਸ ਸਬੰਧੀ ਜਾਣਕਾਰੀ ਗੁਰਦੀਪ ਸਿੰਘ (24) ਪੁੱਤਰ ਸੁਰਿੰਦਰ ਸਿੰਘ ਆਪਣੇ ਦੋਸਤ ਗੁਰਪ੍ਰੀਤ ਸਿੰਘ (28) ਪੁੱਤਰ ਕੁਲਵਿੰਦਰ ਸਿੰਘ ਦੋਵੇਂ ਵਾਸੀ ਤਲਵਾੜਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਾਨਾ ਤਲਵੰਡੀ ਜਾ ਰਹੇ ਸੀ, ਜਦ ਉਹ ਖੱਸਣ ਤੇ ਮਾਨਤਲਵੰਡੀ ਰੋਡ ’ਤੇ ਪਹੁੰਚੇ ਤਾਂ ਹਨੇਰਾ ਹੋਣ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਸੜਕ ’ਤੇ ਘੁੰਮ ਰਹੇ ਬੇਸਹਾਰਾ ਪਸ਼ੂ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ: ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਲੋਕਾਂ ਨੂੰ ਦਿੱਤੀ ਵਧਾਈ
ਇਸ ਤੋਂ ਬਾਅਦ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰੱਖ਼ਤ ਨਾਲ ਜਾ ਵੱਜਾ, ਜਿਸ ਕਾਰਨ ਗੁਰਦੀਪ ਸਿੰਘ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦੇ ਦੂਜੇ ਸਾਥੀ ਨੂੰ ਰਾਹਗੀਰਾਂ ਦੀ ਮਦਦ ਨਾਲ ਜਲੰਧਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਜਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਹਸਪਤਾਲ ਵਿਖੇ ਮੌਤ ਹੋ ਗਈ। ਇਸ ਸਬੰਧੀ ਭੁਲੱਥ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕੈਲੀਫ਼ੋਰਨੀਆ ਵਿਖੇ ਹਾਦਸੇ 'ਚ ਭੋਗਪੁਰ ਦੇ ਨੌਜਵਾਨ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ