ਹੈਰੋਇਨ ਤੇ ਨਕਦੀ ਨਾਲ ਮਹਿਲਾ ਸਣੇ ਦੋ ਗ੍ਰਿਫਤਾਰ

Thursday, Jun 06, 2019 - 07:01 PM (IST)

ਹੈਰੋਇਨ ਤੇ ਨਕਦੀ ਨਾਲ ਮਹਿਲਾ ਸਣੇ ਦੋ ਗ੍ਰਿਫਤਾਰ

ਫਾਜ਼ਿਲਕਾ/ਜਲਾਲਾਬਾਦ (ਸੇਤੀਆ)— ਮਾਨਯੋਗ ਡਾਇਰੈਕਟਰ ਜਨਰਲ ਪੁਲਸ ਪੰਜਾਬ ਚੰਡੀਗੜ੍ਹ ਵੱਲੋ ਅਤੇ ਸੀਨੀਅਰ ਕਪਤਾਨ ਪੁਲਸ ਫਾਜ਼ਿਲਕਾ ਦੀਪਕ ਹਿਲੋਰੀ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ 'ਤੇ ਰਣਬੀਰ ਸਿੰਘ ਪੀ.ਪੀ.ਐੱਸ ਕਪਤਾਨ ਪੁਲਸ (ਇੰਨਵੈ) ਫਾਜ਼ਿਲਕਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਫਾਜ਼ਿਲਕਾ ਪੁਲਸ ਹੱਥ ਸਫਲਤਾ ਲੱਗੀ। ਪੁਲਸ ਨੇ ਇਕ ਔਰਤ ਤੇ ਇਕ ਪੁਰਸ਼ ਨੂੰ 200 ਗ੍ਰਾਮ ਹੈਰੋਇਨ ਤੇ 50 ਹਜ਼ਾਰ ਰੁਪਏ ਦੀ ਨਕਦੀ ਸਣੇ ਕਾਬੂ ਕੀਤਾ ਹੈ। 

ਉਪ ਕਪਤਾਨ ਪੁਲਸ, ਮੇਜਰ ਕ੍ਰਾਈਮ ਭੁਪਿੰਦਰ ਸਿੰਘ ਪੀ.ਪੀ.ਐਸ ਦੀ ਸੁਪਰਵਿਜ਼ਨ ਤਹਿਤ ਸੀ.ਆਈ.ਏ ਸਟਾਫ ਫਾਜ਼ਿਲਕਾ ਦੇ ਕਰਮਚਾਰੀਆਂ ਸਮੇਤ ਮਹਿਲਾ ਕਰਮਚਾਰੀਆਂ ਨੇ ਨਾਕਾਬੰਦੀ ਦੌਰਾਨ ਹਿਨਾ ਰਾਣੀ ਪਤਨੀ ਸੰਨੀ ਵਰਮਾ ਪੁੱਤਰ ਚੰਦਰ ਭਾਨ ਵਾਸੀ ਸੱਚੀ ਦਾੜੀ ਗਲੀ ਨੰਬਰ 05 ਨੇੜੇ ਪੁਰਾਣਾ ਡੇਰਾ ਸੱਚਾ ਸੌਦਾ ਸਿਰਸਾ ਹਰਿਆਣਾ ਅਤੇ ਸੰਨੀ ਪੁੱਤਰ ਕਾਲਾ ਸਿੰਘ ਵਾਸੀ ਧਰਮ ਨਗਰੀ ਅਬੋਹਰ ਨੂੰ 200 ਗ੍ਰਾਮ ਹੈਰੋਇਨ ਅਤੇ 50,000 ਰੁਪਏ ਡਰੱਗ ਮਨੀ ਸਮੇਤ (ਡਿਸਕਵਰ ਮੋਟਰਸਾਈਕਲ ਨੰਬਰ ਪੀ.ਬੀ-15 ਯੂ-2057) ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ।


author

Baljit Singh

Content Editor

Related News