ਜੇਲ੍ਹ 'ਚ ਬੈਠੇ ਗੈਂਗਸਟਰ ਨੇ ਚਲਵਾਈਆਂ ਸੀ ਗੋਲ਼ੀਆਂ! ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮਗਰੋਂ ਹੋਇਆ ਖ਼ੁਲਾਸਾ

Wednesday, Jul 24, 2024 - 03:38 PM (IST)

ਜੇਲ੍ਹ 'ਚ ਬੈਠੇ ਗੈਂਗਸਟਰ ਨੇ ਚਲਵਾਈਆਂ ਸੀ ਗੋਲ਼ੀਆਂ! ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮਗਰੋਂ ਹੋਇਆ ਖ਼ੁਲਾਸਾ

ਮਾਲੇਰਕੋਟਲਾ (ਸ਼ਹਾਬੂਦੀਨ, ਜ਼ਹੂਰ, ਭੁਪੇਸ਼)- ਲੰਘੀ 14 ਜੁਲਾਈ ਨੂੰ ਭੈਣੀ ਕਲਾਂ ਪਿੰਡ ਦੇ ਵਸਨੀਕ ਕਰਮਜੀਤ ਸਿੰਘ ਉਰਫ ਕੰਮੀ ’ਤੇ ਗੋਲ਼ੀਆਂ ਚਲਾਉਣ ਵਾਲੇ 2 ਵਿਅਕਤੀਆਂ ਨੂੰ ਮਾਲੇਰਕੋਟਲਾ ਪੁਲਸ ਨੇ ਵਾਰਦਾਤ ’ਚ ਵਰਤੇ ਗਏ ਹਥਿਆਰ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਲ੍ਹਾ ਪੁਲਸ ਹੈੱਡ ਕੁਆਰਟਰ ਦੇ ਕਾਨਫਰੰਸ ਹਾਲ ’ਚ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਮਾਲੇਰਕੋਟਲਾ ਡਾ. ਸਿਮਰਤ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 14 ਜੁਲਾਈ ਵਾਲੇ ਦਿਨ ਕਰਮਜੀਤ ਸਿੰਘ ਉਰਫ ਕੰਮੀ ਪੁੱਤਰ ਜਗਦੀਸ ਸਿੰਘ ਵਾਸੀ ਭੈਣੀ ਕਲਾਂ ਥਾਣਾ ਅਮਰਗੜ੍ਹ ਦੀ ਗੱਡੀ ’ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਫਾਈਰਿੰਗ ਦੇ ਮਾਮਲੇ ਸਬੰਧੀ ਕਰਮਜੀਤ ਕੰਮੀ ਵੱਲੋਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਖ਼ਬਰ ਵੀ ਪੜ੍ਹੋ - ਵਿਆਹ ਤੋਂ ਕੁਝ ਦੇਰ ਬਾਅਦ ਹੀ 17 ਸਾਲਾ ਨੌਜਵਾਨ ਦੀ ਹੋਈ ਦਰਦਨਾਕ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਸ਼ਿਕਾਇਤ ’ਚ ਕਰਮਜੀਤ ਨੇ ਸ਼ੱਕ ਜਤਾਇਆ ਸੀ ਕਿ ਗੈਂਗਸ਼ਟਰ ਬੂਟਾ ਖਾਨ ਉਰਫ ਬੱਗਾ ਤੱਖਰ ਨਾਲ ਉਸਦੀ ਚੱਲੀ ਆ ਰਹੀ ਕਿਸੇ ਨਿੱਜੀ ਰੰਜਿਸ਼ ਕਾਰਨ ਗੈਂਗਸ਼ਟਰ ਬੱਗਾ ਤੱਖਰ ਵੱਲੋਂ ਉਸ ’ਤੇ ਇਹ ਕਥਿਤ ਫਾਈਰਿੰਗ ਕਰਵਾਈ ਗਈ ਹੈ, ਜਿਸ ਸਬੰਧੀ ਮਾਲੇਰਕੋਟਲਾ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਜ਼ਿਲੇ ’ਚੋਂ ਗੁੰਡਾ ਅਨਸਰਾਂ ਅਤੇ ਕਰਾਇਮ ਪੇਸ਼ਾ ਲੋਕਾਂ ਨੂੰ ਠੱਲ ਪਾਉਣ ਲਈ ਕਪਤਾਨ ਪੁਲਸ, ਇਨਵੈਸਟੀਗੇਸ਼ਨ ਵੈਭਵ ਸਹਿਗਲ, ਉਪ ਕਪਤਾਨ ਪੁਲਸ ਇਨਵੈਸਟੀਗੇਸ਼ਨ ਸਤੀਸ਼ ਕੁਮਾਰ ਦੀ ਨਿਗਰਾਨੀ ਹੇਠ ਚਲਾਈ ਗਈ ਮੁਹਿੰਮ ਦੌਰਾਨ ਮਾਲੇਰਕੋਟਲਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੀ. ਆਈ. ਏ. ਸਟਾਫ ਮਾਹੋਰਾਣਾ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਵੱਲੋਂ ਇਸ ਮਾਮਲੇ ’ਚ ਕਾਰਵਾਈ ਕਰਦੇ ਹੋਏ ਸ਼ਿਕਾਇਤਕਰਤਾ ਕਰਮਜੀਤ ਸਿੰਘ ਉਰਫ ਕੰਮੀ ਦੀ ਗੱਡੀ ’ਤੇ ਫਾਈਰਿੰਗ ਕਰਨ ਵਾਲੇ ਕਥਿਤ ਦੋਵੇਂ ਮੁਲਜ਼ਮਾਂ ਨੂੰ ਜਿੱਥੇ ਗ੍ਰਿਫ਼ਤਾਰ ਕੀਤਾ ਉਥੇ ਵਾਰਦਾਤ ਦੇ ਮੁੱਖ ਮੁਲਜ਼ਮ ਗੈਂਗਸ਼ਟਰ ਬੂਟਾ ਖਾਨ ਉਰਫ ਬੱਗਾ ਤੱਖਰ ਪੁੱਤਰ ਰੂਲਦੂ ਖਾਨ ਵਾਸੀ ਪਿੰਡ ਤੱਖਰ ਥਾਣਾ ਸੰਦੌੜ ਜ਼ਿਲਾ ਮਾਲੇਰਕੋਟਲਾ ਨੂੰ ਵੀ ਅਸਲਾ ਐਕਟ ਤਹਿਤ ਥਾਣਾ ਅਮਰਗੜ੍ਹ ਵਿਖੇ ਪ੍ਰੋਡਕਸ਼ਨ ਵਾਰੰਟ ’ਤੇ ਬਠਿੰਡਾ ਜੇਲ ਤੋਂ ਲਿਆ ਕੇ ਹਸਬ ਜ਼ਾਬਤਾ ਗ੍ਰਿਫਤਾਰ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦਾ ਮੁਲਾਜ਼ਮ ਪੰਚਾਇਤ ਮੈਂਬਰ ਨਾਲ 'ਚਿੱਟਾ' ਲਾਉਂਦਿਆਂ ਕਾਬੂ! ਵੇਖੋ ਮੌਕੇ ਦੀ ਵੀਡੀਓ

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਫਾਈਰਿੰਗ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਨੂੰ ਟਰੇਸ ਕਰਦੇ ਹੋਏ ਜਦੋਂ ਮੁਲਜ਼ਮ ਬੂਟਾ ਖਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਫਾਈਰਿੰਗ ਕਰਨ ਵਾਲਿਆਂ ’ਚ ਬਸ਼ੀਰ ਖਾਨ ਵਾਸੀ ਧੌਲ ਮਾਜਰਾ ਥਾਣਾ ਮਲੌਦ ਅਤੇ ਗਗਨਦੀਪ ਸਿੰਘ ਵਾਸੀ ਪਿੰਡ ਹਰਚੰਦਪੁਰਾ ਥਾਣਾ ਸਦਰ ਧੂਰੀ ਜ਼ਿਲਾ ਸੰਗਰੂਰ ਦੇ ਨਾਂ ਸਾਹਮਣੇ ਆਏ। ਪੁਲਸ ਵੱਲੋਂ ਉਕਤ ਦੋਵੇਂ ਵਿਅਕਤੀਆਂ ਬਸ਼ੀਰ ਖਾਨ ਅਤੇ ਗਗਨਦੀਪ ਸਿੰਘ ਨੂੰ ਮੁਕੱਦਮੇ ’ਚ ਨਾਮਜ਼ਦ ਕਰ ਕੇ ਮੁਸ਼ਤੈਦੀ ਨਾਲ ਉਕਤ ਦੋਵਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੇ ਕਬਜ਼ੇ ’ਚੋਂ ਮੌਕਾ ਏ ਵਾਰਦਾਤ ਸਮੇਂ ਵਰਤੇ ਗਏ ਹਥਿਆਰ 38 ਬੋਰ ਪਿਸਤੌਲ, 32 ਬੋਰ ਪਿਸਤੋਲ, 4 ਜਿੰਦਾ ਰੌਂਦ ਅਤੇ ਇਕ ਕਾਲੇ ਰੰਗ ਦਾ ਪਲਸਰ ਮੋਟਰਸਾਈਕਲ ਬਰਾਮਦ ਕੀਤੇ ਗਏ।

ਇਹ ਖ਼ਬਰ ਵੀ ਪੜ੍ਹੋ - ਪੁਲਸ ਨੇ ਸੜਕ ਕਿਨਾਰੇ ਖੜ੍ਹੀ ਕਾਰ 'ਚੋਂ ਭੈਣ-ਭਰਾ ਨੂੰ ਕੀਤਾ ਗ੍ਰਿਫ਼ਤਾਰ, ਕਰਤੂਤ ਜਾਣ ਹੋਵੋਗੇ ਹੈਰਾਨ

ਜ਼ਿਲ੍ਹਾ ਪੁਲਸ ਮੁਖੀ ਡਾ. ਸਿਮਰਤ ਕੌਰ ਨੇ ਤਿੰਨੇ ਮੁਲਜ਼ਮਾਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਮੁਕੱਦਮੇ ਦਰਜ ਹੋਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਜੇਲ ’ਚ ਬੰਦ ਮੁਲਜ਼ਮ ਬੱਗਾ ਖਾਨ ਤੱਖਰ ਦੇ ਖਿਲਾਫ ਪਹਿਲਾਂ ਵੀ ਕਈ ਥਾਣਿਆਂ ’ਚ ਵੱਖ-ਵੱਖ ਧਾਰਾਵਾਂ ਤਹਿਤ 64 ਮੁਕੱਦਮੇ, ਬਸ਼ੀਰ ਖਾਨ ’ਤੇ 6 ਮੁਕੱਦਮੇ ਅਤੇ ਗਗਨਦੀਪ ਸਿੰਘ ਦੇ ਖ਼ਿਲਾਫ਼ 3 ਮੁਕੱਦਮੇ ਦਰਜ ਹਨ, ਫਿਰ ਵੀ ਮੁਲਜ਼ਮਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ, ਜਿਨ੍ਹਾਂ ਦੀ ਪੁੱਛਗਿੱਛ ਤੋਂ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News