ਡੇਪੋ ਮੈਂਬਰ ਦੀ ਕੁੱਟ-ਮਾਰ ਕਰਨ ਵਾਲੇ 2 ਗ੍ਰਿਫਤਾਰ

Wednesday, Jul 11, 2018 - 05:59 AM (IST)

ਡੇਪੋ ਮੈਂਬਰ ਦੀ ਕੁੱਟ-ਮਾਰ ਕਰਨ ਵਾਲੇ 2 ਗ੍ਰਿਫਤਾਰ

ਤਰਨਤਾਰਨ, (ਰਾਜੂ, ਰਮਨ)- ਥਾਣਾ ਸਦਰ ਪੱਟੀ ਦੀ ਪੁਲਸ ਨੇ ਡੇਪੋ ਮੈਂਬਰ ਦੀ ਕੁੱਟ-ਮਾਰ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ 2 ਹੋਰ ਵਿਅਕਤੀ ਭੱਜਣ ’ਚ ਕਾਮਯਾਬ ਹੋ ਗਏ ਹਨ। 
ਜਾਣਕਾਰੀ ਅਨੁਸਾਰ ਏ. ਐੱਸ. ਆਈ. ਗੁਰਬਖਸ਼ ਸਿੰਘ ਨੇ ਦੱਸਿਆ ਕਿ ਡੇਪੋ ਮੈਂਬਰ ਸਿਕੰਦਰ ਸਿੰਘ ਪੁੱਤਰ ਸ਼ੱਤਰਪਾਲ ਸਿੰਘ ਵਾਸੀ ਚੀਮਾ ਕਲਾਂ ਨੇ ਦਰਖਾਸਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਡੇਪੋ ਦਾ ਮੈਂਬਰ ਹੈ ਅਤੇ  ਉਸ ਨੇ ਮੀਟਿੰਗ ’ਚ ਕਿਹਾ ਸੀ ਕਿ ਜਗੀਰ ਸਿੰਘ ਪੁੱਤਰ ਬਾਗਾ ਸਿੰਘ, ਕੰਵਲਜੀਤ ਸਿੰਘ ਪੁੱਤਰ ਜਗੀਰ ਸਿੰਘ, ਕਰਨਦੀਪ ਸਿੰਘ ਪੁੱਤਰ ਬਖਸ਼ੀਸ਼ ਸਿੰਘ ਅਤੇ ਧਰਮਬੀਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਚੀਮਾ ਕਲਾਂ ਪਿੰਡ ’ਚ ਨਸ਼ਾ ਵੇਚਦੇ ਹਨ। ਇਸ ਦੌਰਾਨ ਉਹ ਘਰ  ’ਚ ਮੌਜੂਦ ਸੀ ਕਿ ਉਕਤ ਵਿਅਕਤੀਆਂ ਨੇ ਹਮਸਲਾਹ ਹੋ ਕੇ ਉਸ ਦੀ ਕੁੱਟ-ਮਾਰ ਕੀਤੀ ਤੇ ਉਸ ਨੂੰ ਮਾਰ ਦੇਣ ਦੀਅਾਂ ਧਮਕੀਅਾਂ ਦਿੱਤੀਅਾਂ ਅਤੇ ਮੌਕੇ ਤੋਂ ਫਰਾਰ ਹੋ ਗਏ।
ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਏ. ਐੱਸ. ਆਈ. ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਸਬੰਧੀ ਉਕਤ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਸੀ ਜਿਸ ’ਤੇ ਮੁਲਜ਼ਮ ਜਗੀਰ ਸਿੰਘ ਅਤੇ ਕਰਨਦੀਪ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀ 2 ਫਰਾਰ ਮੁਲਜ਼ਮ ਕੰਵਲਜੀਤ ਸਿੰਘ ਅਤੇ  ਧਰਮਬੀਰ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
 


Related News