ਪੰਜਾਬ ''ਚ ਵਾਪਰਿਆ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੇ ਐਕਟਿਵਾ ਸਵਾਰ ਕੁੜੀ-ਮੁੰਡਾ
Monday, Nov 18, 2024 - 06:33 PM (IST)
ਅੰਮ੍ਰਿਤਸਰ (ਰਮਨ)-ਸ਼ਹਿਰ ਦੇ ਇਸਲਾਮਾਬਾਦ ਪੁੱਲ ਤੋਂ ਅੱਖਰ ਚੌਕ ਤੱਕ ਬਣੇ ਫਲਾਈਓਵਰ ’ਤੇ ਦੇਰ ਰਾਤ ਐਕਟਿਵਾ ਸਵਾਰ ਭੈਣ-ਭਰਾ ਦੇ ਪਿੱਛੇ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਦੀ ਫੇਟ ਲੱਗਣ ਨਾਲ ਭਿਆਨਕ ਹਾਦਸਾ ਵਾਪਰ ਗਿਆ। ਮੌਕੇ ਦੇ ਗਵਾਹ ਰਮਨ ਸ਼ਰਮਾ ਤੇ ਕਿਸ਼ਨ ਨੇ ਦੱਸਿਆ ਕਿ ਉਹ ਪੁੱਲ ਤੋਂ ਘਰ ਜਾ ਰਹੇ ਸਨ ਕਿ ਇਸਲਾਮਾਬਾਦ ਪੁਲ ਦੇ ਉੱਪਰ ਦੋ ਭੈਣ ਭਰਾ ਸੜਕ ’ਤੇ ਬੁਰੀ ਤਰ੍ਹਾਂ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਹਨ। ਜਿਸ ਕਾਰਨ ਉਹ ਪੁਲ ਤੋਂ ਹੇਠਾਂ ਡਿੱਗ ਗਏ ਅਤੇ ਐਕਟਿਵਾ ਚਕਨਾਚੂਰ ਹੋ ਗਈ।
ਇਹ ਵੀ ਪੜ੍ਹੋ-ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਜਾਣਕਾਰੀ ਮੁਤਾਬਕ ਮੁੰਡੇ ਦੀਆਂ ਲੱਤਾਂ ’ਤੇ ਬਹੁਤ ਗੰਭੀਰ ਸੱਟਾਂ ਲੱਗੀਆਂ ਅਤੇ ਸੜਕ ਉੱਪਰ ਖੂਨ ਖਿੱਲਰ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਦੌਰਾਨ ਲੋਕਾਂ ਵਲੋਂ ਦੱਸਿਆ ਜਾ ਰਿਹਾ ਕਿ ਇਕ ਕੁੜੀ-ਮੁੰਡਾ ਐਕਟੀਵਾ 'ਤੇ ਸਵਾਰ ਸਨ। ਇਸ ਦੌਰਾਨ ਤੇਜ਼ ਰਫ਼ਤਾਰ 'ਚ ਆ ਰਹੀ ਗੱਡੀ ਨੇ ਉਨ੍ਹਾਂ ਦੀ ਐਕਟੀਵਾ 'ਚ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਦੌਰਾਨ ਮੁੰਡਾ-ਕੁੜੀ ਪੁਲ ਤੋਂ ਹੇਠਾਂ ਡਿੱਗ ਗਏ।
ਮੌਕੇ ’ਤੇ ਪਹੁੰਚੀ ਬੀ ਬਲਾਕ ਪੁਲਸ ਅਤੇ ਗੇਟ ਹਕੀਮਾਂ ਇਸਲਾਮਾਬਾਦ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਦਸਾਗ੍ਰਸਤ ਹੋਏ ਐਕਟਿਵਾ ਸਵਾਰ ਦੋਵੇਂ ਭੈਣ-ਭਰਾ ਗੰਭੀਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਐਮਰਜੈਂਸੀ ਹਾਲਤ ਵਿਚ ਨਿੱਜੀ ਹਸਪਤਾਲ ਪਹੁੰਚਾਇਆ ਗਿਆ ਹੈ। ਮੌਕੇ ਦੇ ਗਵਾਹ ਰਮਨ ਸ਼ਰਮਾ ਅਤੇ ਕਿਸ਼ਨ ਨੇ ਦੱਸਿਆ ਕਿ ਐਕਸੀਡੈਂਟ ਕਰਨ ਵਾਲੇ ਚਾਰ ਅਣਪਛਾਤੇ ਚਾਰ ਨੌਜਵਾਨ ਸਨ, ਜਿਨ੍ਹਾਂ ਨੇ ਡਰਿੰਕ ਕੀਤੀ ਹੋਈ ਜਾਪਦਾ ਸੀ। ਉਹ ਜਲਦਬਾਜ਼ੀ ਵਿਚ ਆਪਣੀ ਗੱਡੀ ਛੱਡਕੇ ਭੱਜ ਫਰਾਰ ਹੋ ਗਏ।
ਇਹ ਵੀ ਪੜ੍ਹੋ- ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ 'ਆਪ' ਉਮੀਦਵਾਰ ਦੀ ਹਮਾਇਤ ਦਾ ਐਲਾਨ
ਪੁਲਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਐਕਸੀਡੈਂਟ ਕਰ ਕੇ ਭੱਜਣ ਵਾਲੇ ਨੌਜਵਾਨਾਂ ਦਾ ਮੋਬਾਈਲ ਉਨ੍ਹਾਂ ਦੀ ਗੱਡੀ ਵਿੱਚੋਂ ਬਰਾਮਦ ਹੋਇਆ ਹੈ ਜਿਸ ਆਧਾਰ ’ਤੇ ਉਨ੍ਹਾਂ ਦੀ ਭਾਲ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8