ISI ਲਈ ਜਾਸੂਸੀ ਕਰਨ ਦੇ ਦੋਸ਼ 'ਚ 2 ਲੋਕ ਗ੍ਰਿਫ਼ਤਾਰ, ਬਠਿੰਡਾ ਦਾ ਰਹਿਣ ਵਾਲਾ ਹੈ ਇਕ ਮੁਲਜ਼ਮ

Monday, Nov 27, 2023 - 11:34 AM (IST)

ISI ਲਈ ਜਾਸੂਸੀ ਕਰਨ ਦੇ ਦੋਸ਼ 'ਚ 2 ਲੋਕ ਗ੍ਰਿਫ਼ਤਾਰ, ਬਠਿੰਡਾ ਦਾ ਰਹਿਣ ਵਾਲਾ ਹੈ ਇਕ ਮੁਲਜ਼ਮ

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਪੁਲਸ ਦੇ ਅੱਤਵਾਦੀ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਲਈ ਜਾਸੂਸੀ ਕਰਨ ਅਤੇ ਅੱਤਵਾਦ ਦਾ ਵਿੱਤ ਪੋਸ਼ਣ ਕਰਨ ਦੇ ਦੋਸ਼ 'ਚ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਏ.ਟੀ.ਐੱਸ. ਹੈੱਡ ਕੁਆਰਟਰ ਤੋਂ ਐਤਵਾਰ ਨੂੰ ਜਾਰੀ ਇਕ ਬਿਆਨ ਅਨੁਸਾਰ, ਏ.ਟੀ.ਐੱਸ. ਨੇ ਪੰਜਾਬ ਦੇ ਬਠਿੰਡਾ ਵਾਸੀ ਅੰਮ੍ਰਿਤ ਗਿੱਲ ਉਰਫ਼ ਅੰਮ੍ਰਿਤਪਾਲ (25) ਅਤੇ ਗਾਜ਼ੀਆਬਾਦ ਦੇ ਭੋਜਪੁਰ ਥਾਣਾ ਖੇਤਰ ਦੇ ਫਰੀਦਨਗਰ ਰਿਆਜੁਦੀਨ (36) ਨੂੰ ਗ੍ਰਿਫ਼ਤਾਰ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਏ.ਟੀ.ਐੱਸ. ਟੀਮ ਅੰਮ੍ਰਿਤਪਾਲ ਨੂੰ ਭਠਿੰਡਾ ਤੋਂ 23 ਨਵੰਬਰ ਨੂੰ ਗ੍ਰਿਫ਼ਤਾਰ ਕਰ ਕੇ ਟਰਾਂਜਿਟ ਰਿਮਾਂਡ 'ਤੇ ਇੱਥੇ ਲਿਆਈ ਸੀ, ਜਦੋਂ ਕਿ ਰਿਆਜੁਦੀਨ ਨੂੰ ਪੁੱਛ-ਗਿੱਛ ਲਈ ਏ.ਟੀ.ਐੱਸ ਹੈੱਡ ਕੁਆਰਟਰ ਤਲੱਬ ਕੀਤਾ ਗਿਆ ਸੀ, ਜਿੱਥੇ ਉਸ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਏ.ਟੀ.ਐੱਸ. ਅਨੁਸਾਰ, ਇਹ ਸੂਚਨਾ ਮਿਲ ਰਹੀ ਸੀ ਕਿ ਕੁਝ ਲੋਕਾਂ ਨੂੰ ਸ਼ੱਕੀ ਸਰੋਤਾਂ ਤੋਂ ਪੈਸੇ ਮਿਲ ਰਹੇ ਹਨ, ਜਿਸ ਦਾ ਪ੍ਰਯੋਗ ਅੱਤਵਾਦੀ ਗਤੀਵਿਧੀਆਂ ਅਤੇ ਜਾਸੂਸੀ ਲਈ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬੇਮੌਸਮੀ ਮੀਂਹ ਪੈਣ ਤੋਂ ਬਾਅਦ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੌਤ, ਅਮਿਤ ਸ਼ਾਹ ਨੇ ਜਤਾਇਆ ਸੋਗ

ਬਿਆਨ ਅਨੁਸਾਰ, ਆਈ.ਐੱਸ.ਆਈ. ਦੇ ਸੰਪਰਕ 'ਚ ਆ ਕੇ ਪੈਸਿਆਂ ਦੇ ਲਾਲਚ 'ਚ ਜਾਸੂਸੀ ਕਰਨ ਅਤੇ ਸੰਵੇਦਨਸ਼ੀਲ ਗੁਪਤ ਸੂਚਨਾਵਾਂ ਭੇਜਣ ਦੀ ਜਾਣਕਾਰੀ ਮਿਲੀ ਸੀ ਅਤੇ ਇਸ ਦੀ ਜਾਂਚ ਤੋਂ ਬਾਅਦ ਏ.ਟੀ.ਐੱਸ. ਥਾਣੇ 'ਚ ਰਿਆਜੁਦੀਨ ਅਤੇ ਇਜਹਾਰੂਲ ਹੱਕ ਸਮੇਤ ਹੋਰ ਖ਼ਿਲਾਫ਼ ਸੰਬੰਧਤ ਧਾਰਾਵਾਂ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਸਬੂਤ ਇਕੱਠੇ ਕਰਨ ਦੌਰਾਨ ਏ.ਟੀ.ਐੱਸ. ਨੇ ਰਿਆਜੁਦੀਨ ਦੇ ਬੈਂਕ ਖਾਤਿਆਂ ਦਾ ਵਿਸ਼ਲੇਸ਼ਣ ਕੀਤਾ ਤਾਂ ਮਾਰਚ 2022 ਤੋਂ ਅਪ੍ਰੈਲ 2022 ਦਰਮਿਆਨ ਕਰੀਬ 70 ਲੱਖ ਰੁਪਏ ਆਉਣ ਦੀ ਜਾਣਕਾਰੀ ਮਿਲੀ ਅਤੇ ਇਸ ਨੂੰ ਵੱਖ-ਵੱਖ ਖ਼ਾਤਿਆਂ 'ਚ ਟਰਾਂਸਫਰ ਵੀ ਕੀਤਾ ਗਿਆ। ਉਸ 'ਚ ਦੱਸਿਆ ਗਿਆ ਹੈ ਕਿ ਇਸੇ ਕੜੀ 'ਚ ਆਈ.ਐੱਸ.ਆਈ. ਨੂੰ ਸੂਚਨਾ ਮਹੱਈਆ ਕਰਵਾਉਣ ਵਾਲੇ ਆਟੋ ਚਾਲਕ ਅੰਮ੍ਰਿਤ ਗਿੱਲ ਨੂੰ ਬੈਂਕ ਤੋਂ ਪੈਸੇ ਭੇਜੇ ਗਏ। ਬਿਆਨ 'ਚ ਦੋਸ਼ ਲਗਾਇਆ ਗਿਆ ਹੈ ਕਿ ਅੰਮ੍ਰਿਤ ਗਿੱਲ ਨੇ ਫ਼ੌਜ ਦੇ ਟੈਂਕ ਆਦਿ ਦੀਆਂ ਸੂਚਨਾਵਾਂ ਸਾਂਝੀਆਂ ਕੀਤੀਆਂ ਸਨ। ਉਸ 'ਚ ਕਿਹਾ ਗਿਆ ਹੈ ਕਿ ਰਿਆਜੁਦੀਨ ਅਤੇ ਇਜਹਾਰੂਲ ਦੀ ਮੁਲਾਕਾਤ ਵੈਲਡਿੰਗ ਦਾ ਕੰਮ ਕਰਦੇ ਸਮੇਂ ਰਾਜਸਥਾਨ 'ਚ ਹੋਈ ਸੀ ਅਤੇ ਉਦੋਂ ਤੋਂ ਦੋਵੇਂ ਇਕ-ਦੂਜੇ ਦੇ ਸੰਪਰਕ 'ਚ ਸਨ ਅਤੇ ਪਾਕਿਸਤਾਨੀ ਖੁਫ਼ੀਆ ਏਜੰਸੀ ਲਈ ਕੰਮ ਕਰ ਰਹੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News