ਸਿੱਖ ਵਿਰਸਾ ਕੌਂਸਲ ਨੇ ਕਰਵਾਇਆ ਦਸਤਾਰ ਮੁਕਾਬਲਾ
Sunday, Dec 24, 2017 - 05:18 PM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸਿੱਖ ਵਿਰਸਾ ਕੌਂਸਲ ਸ੍ਰੀ ਮੁਕਤਸਰ ਸਾਹਿਬ ਵਲੋਂ ਅੱਜ ਦਸਤਾਰ ਮੁਕਾਬਲੇ ਕਰਵਾਉਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮਿਲੀ ਹੈ ਕਿ ਦਸਤਾਰ ਮੁਕਾਬਲੇ 'ਚ ਕਈ ਬੱਚਿਆਂ ਨੇ ਭਾਗ ਲਿਆ। ਬੱਚਿਆਂ ਨੇ ਆਪਣੇ ਸਿਰ 'ਤੇ ਸੋਹਣੀ ਅਤੇ ਸੁੰਦਰ ਦਸਤਾਰ ਸਜਾਈ। ਇਸ ਮੁਕਾਬਲੇ 'ਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਬੱਚੇ ਬੱਚੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।