ਟਿਊਸ਼ਨ ਜਾਂਦੀ ਕੁੜੀ ਨਾਲ ਕੁੱਟਮਾਰ ਕਰਕੇ ਖੋਹੀ ਸੋਨੇ ਦੀ ਮੁੰਦਰੀ ਅਤੇ ਗਲੇ ਦੀ ਚੇਨ

Sunday, Aug 29, 2021 - 10:26 AM (IST)

ਟਿਊਸ਼ਨ ਜਾਂਦੀ ਕੁੜੀ ਨਾਲ ਕੁੱਟਮਾਰ ਕਰਕੇ ਖੋਹੀ ਸੋਨੇ ਦੀ ਮੁੰਦਰੀ ਅਤੇ ਗਲੇ ਦੀ ਚੇਨ

ਅੰਮ੍ਰਿਤਸਰ (ਅਨਿਲ/ਅਰੁਣ) - ਥਾਣਾ ਰਾਮਬਾਗ ਅਧੀਨ ਪੁਲਸ ਚੌਕੀ ਬੱਸ ਸਟੈਂਡ ਦੇ ਏ. ਐੱਸ. ਆਈ. ਹਰਜਿੰਦਰ ਸਿੰਘ ਨੂੰ ਦਿੱਤੀ ਗਈ ਸ਼ਿਕਾਇਤ ’ਚ ਅਸ਼ਵਨੀ ਸੋਨੀ ਨੇ ਦੱਸਿਆ ਕਿ ਬੀਤੇ 2 ਸਾਲ ਤੋਂ ਉਸ ਦੇ ਰਿਸ਼ਤੇਦਾਰ ਦੀ ਕੁੜੀ ਟਿਊਸ਼ਨ ਪੜ੍ਹਣ ਲਈ ਉਨ੍ਹਾਂ ਦੇ ਘਰ ਆਉਂਦੀ ਸੀ। ਕਰੀਬ ਬੀਤੇ 11 ਮਹੀਨਿਆਂ ਤੋਂ ਜਦੋਂ ਉਨ੍ਹਾਂ ਦੇ ਘਰ ’ਚ ਟਿਊਸ਼ਨ ਪੜ੍ਹਨ ਲਈ ਆਈ ਤਾਂ ਉਸ ਨੇ ਮੌਕਾ ਵੇਖ ਹੋਏ ਚਾਰਜਿੰਗ ’ਤੇ ਲਗਾ ਹੋਇਆ ਮੋਬਾਇਲ ਫੋਨ ਅਤੇ ਬੈਡ ’ਤੇ ਪਿਆ ਹੋਇਆ ਈਅਰ ਫੋਨ ਚੋਰੀ ਕਰ ਲਿਆ। ਜਦੋਂ ਉਨ੍ਹਾਂ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਨ੍ਹਾਂ ਦੇ ਪਰਿਵਾਰ ’ਚ ਟਿਊਸ਼ਨ ਪੜਾਉਣ ਤੋਂ ਮਨਾ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਮਜੀਠੀਆ ਦੀ ਨਵਜੋਤ ਸਿੱਧੂ ’ਤੇ ਚੁਟਕੀ, ਕਿਹਾ-ਕੈਪਟਨ ਸਾਹਿਬ ਮੇਰੀ ਸਿਫ਼ਾਰਿਸ਼ ’ਤੇ ਸਿੱਧੂ ਨੂੰ ਬਣਾ ਦਿਓ ਮੁੱਖ ਮੰਤਰੀ

ਇਸ ਰੰਜਿਸ਼ ਤਹਿਤ ਮੁਲਜ਼ਮਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਸਾਥੀਆਂ ਸਮੇਤ ਜਦੋਂ ਮੁਸਕਾਨ ਆਪਣੇ ਘਰ ਦੇ ਬਾਹਰ ਗਲੀ ’ਚ ਨਿੱਜੀ ਕੰਮ ਲਈ ਜਾ ਰਹੀ ਸੀ ਤਾਂ ਉਸ ’ਤੇ ਹਮਲਾ ਕਰ ਦਿੱਤਾ। ਹਮਲਾ ਕਰਨ ਮਗਰੋਂ ਉਸ ਦੇ ਗਲੇ ਤੋਂ ਗੋਲਡ ਚੈਨ, ਹੱਥਾਂ ’ਚ ਪਈ ਹੋਈ ਗੋਲਡ ਮੁੰਦਰੀ ਖੋਹ ਲਈ ਅਤੇ ਉਸ ਦੀ ਟੀ-ਸ਼ਰਟ ਵੀ ਪਾੜ ਦਿੱਤੀ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ। ਜਦੋਂ ਉਸ ਨੇ ਰੌਲਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਜਦੋਂ ਇਕੱਠਾ ਹੋ ਗਏ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ 4 ਮੁਲਜ਼ਮਾਂ ਵਾਸੀ ਤਹਿਸੀਲਪੁਰਾ ਵਿਰੁੱਧ ਧਾਰਾ 341, 323, 506 ਆਈ. ਪੀ. ਸੀ. ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ


author

rajwinder kaur

Content Editor

Related News