ਟਿਊਬਵੈੱਲ ਦੀ ਡਿੱਗੀ ’ਚੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

Sunday, Jan 30, 2022 - 12:28 PM (IST)

ਟਿਊਬਵੈੱਲ ਦੀ ਡਿੱਗੀ ’ਚੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

ਭੁੱਚੋ ਮੰਡੀ (ਨਾਗਪਾਲ) : ਸਥਾਨਕ ਮੰਡੀ ਤੋਂ ਗੁਰਦੁਆਰਾ ਲਵੇਰੀਸਰ ਨੂੰ ਜਾਂਦੀ ਸੜਕ ’ਤੇ ਖੇਤਾਂ ਵਿਚ ਟਿਊਬਵੈੱਲ ਦੀ ਡਿੱਗੀ ’ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਬੀਤੀ ਸਵੇਰ ਖੇਤਾਂ ’ਚ ਕੰਮ ਕਰਦੇ ਲੋਕਾਂ ਨੇ ਜਦੋਂ ਇਕ ਨੌਜਵਾਨ ਦੀ ਲਾਸ਼ ਨੂੰ ਟਿਊਬਵੈੱਲ ਦੀ ਡਿੱਗੀ ’ਤੇ ਲਮਕਦੀ ਦੇਖਿਆ ਤਾਂ ਇਸ ਦੀ ਸੂਚਨਾ ਤੁਰੰਤ ਭੁੱਚੋ ਮੰਡੀ ਪੁਲਸ ਨੂੰ ਦਿੱਤੀ ਗਈ।

ਪੁਲਸ ਅਧਿਕਾਰੀਆਂ ਨੇ ਘਟਨਾ ਸਥਾਨ ’ਤੇ ਜਾ ਕੇ ਦੇਖਿਆ ਕਿ ਨੌਜਵਾਨ ਦੀ ਲਾਸ਼ ਦਾ ਅੱਧਾ ਹਿੱਸਾ ਪਾਣੀ ਵਿਚ ਡੁੱਬਿਆ ਹੋਇਆ ਸੀ ਅਤੇ ਸੜਕ ’ਤੇ ਮ੍ਰਿਤਕ ਦਾ ਮੋਟਰਸਾਈਕਲ ਖੜ੍ਹਾ ਸੀ। ਮ੍ਰਿਤਕ ਦੀ ਜੇਬ ’ਚੋਂ ਮਿਲੇ ਸ਼ਨਾਖ਼ਤੀ ਕਾਰਡ ਤੋਂ ਪਤਾ ਲੱਗਾ ਕਿ ਇਹ ਨੌਜਵਾਨ ਭੁੱਚੋ ਖੁਰਦ ਦਾ ਹੈ। ਸੂਚਨਾ ਮਿਲਦੇ ਹੀ ਸਹਾਰਾ ਵੈੱਲਫੇਅਰ ਸੋਸਾਇਟੀ ਭੁੱਚੋ ਖੁਰਦ ਦੀ ਟੀਮ ਘਟਨਾ ਸਥਾਨ ’ਤੇ ਪੁੱਜ ਗਈ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਹੈ। ਪੁਲਸ ਵੱਲੋਂ ਮ੍ਰਿਤਕ ਦੇ ਵਾਰਸਾਂ ਨੂੰ ਸੂਚਨਾ ਦੇ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News