ਅਸ਼ਲੀਲ ਤਸਵੀਰਾਂ ਖਿੱਚ ਕੇ ਨੈੱਟ ''ਤੇ ਪਾਉਣ ਦੀ ਧਮਕੀ; ਜਬਰ-ਜ਼ਨਾਹ ਦੀ ਕੋਸ਼ਿਸ਼

06/12/2017 7:56:36 AM

ਸਮਾਣਾ  (ਅਸ਼ੋਕ) - ਸਥਾਨਕ ਬੌਬੀ ਕਾਲੋਨੀ ਵਿਚ ਇੱਕ ਨੌਜਵਾਨ ਚੰਦਨ ਪੁੱਤਰ ਮਹਿੰਦਰ ਕੁਮਾਰ ਵੱਲੋਂ ਗੁਆਂਢ ਵਿਚ ਰਹਿੰਦੀ ਨਾਬਾਲਿਗਾ ਨਾਲ ਜਬਰ-ਜ਼ਨਾਹ ਦੇ ਯਤਨ ਦਾ ਦੋਸ਼ ਹੈ। ਪੀੜਤ ਕੁੜੀ ਨੇ ਸ਼ਿਕਾਇਤ ਵਿਚ ਆਖਿਆ ਕਿ ਉਸ ਦੀ ਛੋਟੀ ਭੈਣ ਅਤੇ ਇਕ ਮੰਦਬੁੱਧੀ ਭਰਾ ਹੈ। ਪਿਤਾ ਮਿਹਨਤ-ਮਜ਼ਦੂਰੀ ਕਰਦਾ ਹੈ। ਉਸ ਦੀ ਛੋਟੀ ਭੈਣ ਘਰ ਨੇੜੇ ਬਣੇ ਤਲਾਬ 'ਚੋਂ ਮੱਛੀਆਂ ਫੜਨ ਗਈ ਸੀ। ਜਦੋਂ ਉਹ ਕਾਫੀ ਦੇਰ ਤੱਕ ਘਰ ਵਾਪਸ ਨਾ ਆਈ ਤਾਂ ਉਹ ਉਸ ਨੂੰ ਦੇਖਣ ਲਈ ਤਲਾਬ 'ਤੇ ਗਈ ਸੀ। ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲਾ ਲੜਕਾ ਚੰਦਨ ਵੀ ਤਲਾਬ 'ਤੇ ਮੱਛੀਆਂ ਫੜ ਰਿਹਾ ਸੀ। ਜਦੋਂ ਉੁਹ ਤਲਾਬ ਕੋਲ ਪਹੁੰਚੀ ਤਾਂ ਚੰਦਨ ਨੇ ਉਸ ਦੀਆਂ ਜ਼ਬਰਦਸਤੀ ਅਸ਼ਲੀਲ ਤਸਵੀਰਾਂ ਖਿੱਚ ਲਈਆਂ। ਇਸ ਘਟਨਾ ਸਬੰਧੀ ਕਿਸੇ ਨੂੰ ਦੱਸਣ 'ਤੇ ਉਸ ਦੇ ਮੰਦਬੁੱਧੀ ਭਰਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਕਿਸੇ ਤਰ੍ਹਾਂ ਉਹ ਉਸ ਦੇ ਚੁੰਗਲ ਵਿਚੋਂ ਬਚ ਕੇ ਆਪਣੀ ਭੈਣ ਨੂੰ ਨਾਲ ਲੈ ਕੇ ਘਰ ਆ ਗਈ। ਘਰ ਵਿਚ ਉਸ ਨੇ ਧਮਕੀ ਕਾਰਨ ਕਿਸੇ ਨੂੰ ਕੁੱਝ ਨਹੀਂ ਦੱਸਿਆ।
ਪੀੜਤ ਕੁੜੀ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਪਿਤਾ ਸ਼ੰਕਰ ਲਾਲ ਦੇ ਕੰਮ 'ਤੇ ਜਾਣ ਤੋਂ ਬਾਅਦ ਉਹ ਆਪਣੀ ਛੋਟੀ ਭੈਣਾਂ ਨਾਲ ਇਕੱਲੀ ਘਰ ਵਿਚ ਸੀ। ਇਸ ਦਾ ਫਾਇਦਾ ਉਠਾ ਕੇ ਚੰਦਨ ਨੇ ਉਸ ਨੂੰ ਮੁੜ ਤੋਂ ਧਮਕੀ ਦੇ ਕੇ ਆਪਣੇ ਘਰ ਬੁਲਾਇਆ। ਬਦਨਾਮੀ ਅਤੇ ਧਮਕੀ ਦੇ ਡਰੋਂ ਉਹ ਆਪਣੇ ਗੁਆਂਢੀ ਨੌਜਵਾਨ ਚੰਦਨ ਦੇ ਘਰ ਚਲੀ ਗਈ। ਜਿਵੇਂ ਹੀ ਉਹ ਉਸ ਦੇ ਘਰ ਪਹੁੰਚੀ ਤਾਂ ਚੰਦਨ ਨੇ ਉਸ ਨੂੰ ਘਰ ਦਾ ਟਾਇਲਟ ਵਿਚ ਲਿਜਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਤੇ ਜਬਰ-ਜ਼ਨਾਹ ਕਰਨ ਦਾ ਯਤਨ ਕੀਤਾ। ਉਹ ਫਿਰ ਕਿਸੇ ਤਰ੍ਹਾਂ ਉਸ ਦੇ ਚੁੰਗਲ ਵਿਚੋਂ ਛੁੱਟ ਕੇ ਘਰ ਵਾਪਸ ਆਈ ਅਤੇ ਘਟਨਾ ਸਬੰਧੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।
ਪੀੜਤਾ ਨੇ ਦੱਸਿਆ ਕਿ ਚੰਦਨ ਦਾ ਪਿਤਾ ਮਹਿੰਦਰ ਕੁਮਾਰ ਉਨ੍ਹਾਂ ਦੇ ਘਰ ਆ ਕੇ ਆਪਣੇ ਲੜਕੇ ਨਾਲ ਵਿਆਹ ਕਰਨ ਦਾ ਦਬਾਅ ਪਾਉਣ ਲੱਗਾ ਪਰ ਉਸ ਦੇ ਪਿਤਾ ਨੇ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਚੰਦਨ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਉਸ ਨਾਲ ਵਿਆਹ ਨਹੀਂ ਕਰੇਗੀ ਤਾਂ ਉਹ ਉਸ ਦੀਆਂ ਅਸ਼ਲੀਲ ਤਸਵੀਰਾਂ ਨੈੱਟ 'ਤੇ ਪਾ ਕੇ ਉਸ ਨੂੰ ਸਮਾਜ ਵਿਚ ਬਦਨਾਮ ਕਰ ਦੇਵੇਗਾ। ਮਾਮਲੇ ਦੀ ਜਾਂਚ ਕਰ ਰਹੇ ਸਿਟੀ ਥਾਣਾ ਵਿਚ ਤਾਇਨਾਤ ਏ. ਐੱਸ. ਆਈ. ਨਿਸ਼ਾਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਪੀੜਤਾ ਦੇ ਬਿਆਨ ਦਰਜ ਕਰ ਕੇ ਚੰਦਨ ਨੂੰ ਹਿਰਾਸਤ ਵਿਚ ਲੈ ਲਿਆ ਹੈ। ਨਿਸ਼ਾਨ ਸਿੰਘ ਨੇ ਦੱਸਿਆ ਕਿ ਕੁੜੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


Related News