ਟਰੂਡੋ ਦਾ ਗਰਮਜੋਸ਼ੀ ਨਾਲ ਸਵਾਗਤ ਨਾ ਕਰਨ ''ਤੇ ਫੂਲਕਾ ਨੇ ਕੈਪਟਨ ਸਰਕਾਰ ਨੂੰ ਲਿਆ ਲੰਮੇ ਹੱਥੀ

Sunday, Mar 04, 2018 - 05:33 PM (IST)

ਟਰੂਡੋ ਦਾ ਗਰਮਜੋਸ਼ੀ ਨਾਲ ਸਵਾਗਤ ਨਾ ਕਰਨ ''ਤੇ ਫੂਲਕਾ ਨੇ ਕੈਪਟਨ ਸਰਕਾਰ ਨੂੰ ਲਿਆ ਲੰਮੇ ਹੱਥੀ

ਅੰਮ੍ਰਿਤਸਰ - 'ਆਪ' ਨੇਤਾ ਐੱਚ. ਐੱਸ. ਫੂਲਕਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ 7 ਦਿਨਾਂ ਦੌਰੇ ਦੌਰਾਨ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਨਾ ਕਰਨ 'ਤੇ ਪੰਜਾਬ ਸਰਕਾਰ ਨੂੰ ਲੰਬੇ ਹੱਥੀਂ ਲਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਅਜਿਹਾ ਕਰਕੇ ਪੰਜਾਬ ਸਰਕਾਰ ਨੇ ਇਕ ਵਾਰ ਫਿਰ ਖਾਲਿਸਤਾਨ ਦੇ ਮੁੱਦੇ ਨੂੰ ਮੁੜ ਨੂੰ ਤਾਜ਼ਾ ਕਰ ਦਿੱਤਾ ਹੈ। ਇਸ ਨਾਲ ਹਰ ਸਾਲ ਕਰੀਬ 80 ਤੋਂ 90 ਹਜ਼ਾਰ ਪੰਜਾਬੀਆਂ ਦੇ ਕੈਨੇਡਾ 'ਚ ਪਰਵਾਸ ਕਰਨ ਦੀਆਂ ਸੰਭਾਵਨਾਵਾਂ ਨੂੰ ਖਤਰਾ ਵੱਧ ਗਿਆ ਹੈ। 
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਇਸ ਹਰਕਤ ਤੋਂ ਪਹਿਲਾਂ ਖਾਲਿਸਤਾਨ ਦਾ ਮੁੱਦਾ ਲਗਭਗ ਸਮਾਪਤ ਹੋ ਗਿਆ ਸੀ। ਹੁਣ ਇਕ ਵਾਰ ਫਿਰ ਇਹ ਮੁੱਦਾ ਸੁਰਖੀਆਂ 'ਚ ਹੈ। ਇਸ ਦਾ ਪ੍ਰਭਾਵ ਹਰ ਸਾਲ ਵੱਡੀ ਸੰਖਿਆ 'ਚ ਕੈਨੇਡਾ ਜਾਣ ਵਾਲੇ ਪੰਜਾਬੀਆਂ 'ਤੇ ਪਵੇਗਾ। ਟਰੂਡੋ ਦੇ ਦੌਰੇ ਤੋਂ ਪਹਿਲਾਂ ਕਦੇ ਵੀ ਖਾਲਿਸਤਾਨ ਦਾ ਮੁੱਦਾ ਇਨਾਂ ਚਰਚਾ 'ਚ ਨਹੀਂ ਰਿਹਾ, ਜਿਨ੍ਹਾਂ ਹੁਣ ਹੈ। 
ਫੂਲਕਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ 'ਚ ਪ੍ਰਸਤਾਵ ਦਿੱਤਾ ਹੈ ਕਿ ਕੈਨੇਡਾ 'ਚ ਭਾਰਤੀ ਮੂਲ ਦੇ ਲੋਕਾਂ ਦੇ ਘਰ ਵਰਗਾ ਮਾਹੌਲ ਪ੍ਰਦਾਨ ਕਰਨ ਲਈ ਕੈਨੇਡਾ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਨੂੰ ਇਸ ਸਮੇਂ ਮਹਾਸ਼ਕਤੀ ਦੇ ਰੂਪ 'ਚ ਜਾਣਿਆ ਜਾਂਦਾ ਹੈ, ਜੋ ਸਿੱਖਿਆ, ਸਵੱਛ ਵਾਤਾਵਰਣ ਤੇ ਖੇਤੀਬਾੜੀ ਦੇ ਖੇਤਰ 'ਚ ਪੰਜਾਬ ਦੀ ਹਰ ਸੰਭਵ ਸਹਾਇਤਾ ਕਰ ਸਕਦਾ ਹੈ ਪਰ ਅਫਸੋਸ ਪੰਜਾਬ ਸਰਕਾਰ ਨੇ ਆਪਣੀ ਗਲਤੀਆਂ ਨਾਲ ਇਸ ਮੌਕੇ ਨੂੰ ਵੀ ਗਵਾਅ ਲਿਆ।  


Related News