ਟਰੂਡੋ ਨੇ ਦਿਵਾਇਆ ਭਰੋਸਾ, ਜਲਦ ਸ਼ੁਰੂ ਹੋਵੇਗੀ ਟੋਰਾਂਟੋ-ਅੰਮ੍ਰਿਤਸਰ ਦੀ ਸਿੱਧੀ ਫਲਾਈਟ

02/23/2018 3:50:33 AM

ਨਵੀਂ ਦਿੱਲੀ — ਕੈਨੇਡਾ 'ਚ ਵਸਦੇ ਪੰਜਾਬੀਆਂ ਦੀ ਲੰਮੇ ਸਮੇਂ ਤੋਂ ਟੋਰਾਂਟੋ-ਅੰਮ੍ਰਿਤਸਰ ਏਅਰ ਕੈਨੇਡਾ ਉਡਾਣ ਸ਼ੁਰੂ ਕਰਨ ਲਈ ਕੀਤੀ ਜਾ ਰਹੀ ਮੰਗ ਨੂੰ ਹੁਣ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਭਰੋਸਾ ਦਿਵਾਇਆ ਹੈ ਕਿ ਕੈਨੇਡਾ 'ਚ ਪੰਜਾਬੀਆਂ ਦੀ ਵੱਡੀ ਵੱਸੋਂ ਦੇ ਮੱਦੇਨਜ਼ਰ ਉਹ ਇਸ ਦਿਸ਼ਾ 'ਚ ਤੇਜ਼ੀ ਨਾਲ ਕਦਮ ਚੁੱਕਣਗੇ। ਭਾਰਤੀ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਅੱਗੇ ਟੋਰਾਂਟੋ-ਅੰਮ੍ਰਿਤਸਰ ਏਅਰ ਕੈਨੇਡਾ ਅਤੇ ਪੰਜਾਬ 'ਚ ਵਸਦੇ ਪੰਜਾਬੀਆਂ ਨੂੰ ਪੰਜਾਬ ਤੋਂ ਕੈਨੇਡਾ ਲਈ ਸਿੱਧੀ ਉਡਾਣ ਨਾ ਹੋਣ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਹੋਰ ਰੋਜ਼ ਵੱਡੀ ਗਿਣਤੀ 'ਚ ਪੰਜਾਬੀ ਕੈਨੇਡਾ ਤੋਂ ਪੰਜਾਬ ਅਤੇ ਪੰਜਾਬ ਤੋਂ ਕੈਨੇਡਾ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਫਲਾਈਟ ਲੈਣ ਲਈ ਪੰਜਾਬੀਆਂ ਨੂੰ ਪਹਿਲਾਂ ਦਿੱਲੀ ਜਾਣਾ ਪੈਂਦਾ ਹੈ ਅਤੇ ਜੇ ਕੈਨੇਡਾ ਤੋਂ ਪਹਿਲਾਂ ਦਿੱਲੀ ਹਵਾਈ ਅੱਡੇ 'ਤੇ ਉਤਰਨਾ ਪੈਂਦਾ ਹੈ। ਇਸ ਨਾਲ ਪੰਜਾਬੀਆਂ ਦਾ ਸਮਾਂ ਅਤੇ ਪੈਸੇ ਦੋਵੇਂ ਬਰਬਾਦ ਹੁੰਦੇ ਹਨ।

PunjabKesari


ਇਸ ਦੇ ਨਾਲ ਹੀ ਉਨ੍ਹਾਂ ਕੈਨੇਡੀਅਨ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲੇ ਕੇ ਸਾਂਝੇ ਰੂਪ 'ਚ ਮਨਾਉਣ ਦਾ ਸੁਝਾਅ ਦਿੱਤਾ ਹੈ। ਹਰਸਿਮਰਤ ਨੇ ਇਥੇ ਭਾਰਤ-ਕੈਨੇਡਾ ਵਪਾਰ ਸੈਸ਼ਲ ਦੌਰਾਨ ਇਹ ਦੋਵੇਂ ਸੁਝਾਅ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਦਿੱਤੇ ਅਤੇ ਟਰੂਡੋ ਨੇ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਦੋਵੇਂ ਸੁਝਾਵਾਂ ਬਾਰੇ ਵਿਚਾਰ ਕਰਨਗੇ। ਇਸ ਤੋਂ ਪਹਿਲਾਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਨੇਡੀਅਨ ਕੰਪਨੀਆਂ ਭਾਰਤ ਦੇ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ ਨਿਵੇਸ਼ ਕਰਨ ਦਾ ਸੱਦਾ ਦਿੰਦਿਆ ਕਿਹਾ ਕਿ ਇਸ ਸੈਕਟਰ 'ਚ ਸਿੱਧ ਵਿਦੇਸ਼ੀ ਨਿਵੇਸ਼ ਜ਼ੋਰਾਂ 'ਤੇ ਹੈ, ਕਿਉਂਕਿ ਇਸ ਸੈਕਟਰ ਅੰਦਰ ਵਿਕਾਸ ਦੀਆਂ ਅਸੀਮ ਸੰਭਾਵਨਾਵਾਂ ਹਨ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆ ਬੀਬੀ ਬਾਦਲ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਨੇ 2016 'ਚ 8 ਬਿਲੀਅਨ ਡਾਲਰ ਦਾ ਵਪਾਰ ਕੀਤਾ ਸੀ। ਭਾਰਤ ਦੇ ਫੂਡ ਸੈਕਟਰ 'ਚ ਸਿੱਧੇ ਵਿਦੇਸ਼ੀ ਨਿਵੇਸ਼ ਨਾਲ ਇਹ ਹੋਰ ਤੇਜ਼ੀ ਨਾਲ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁਲਕ ਅੰਦਰ 2016-17 ਦੌਰਾਨ 60 ਬਿਲੀਅਨ ਡਾਲਰ ਦਾ ਸਿੱਧਾ ਵਿਦੇਸ਼ੀ ਹੋਇਆ ਸੀ। ਭਾਰਤ ਅੰਦਰ ਰੀਟੇਲ 'ਚ 60 ਬਿਲੀਅਨ ਡਾਲਰ ਦੇ ਕਾਰੋਬਾਰ ਦੀ ਸੰਭਾਵਨਾ ਹੈ, ਜਿਸ 'ਚੋਂ 70 ਫੀਸਦੀ ਸਿਰਫ ਫੂਡ ਸੈਕਟਰ ਨਾਲ ਸਬੰਧਿਤ ਹਨ।

PunjabKesari


ਇਸ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਕ ਆਕਾਰ ਪੱਖੋਂ ਅਤੇ ਦੂਜਾ ਆਬਾਦੀ ਪੱਖੋਂ ਦੁਨੀਆ ਦੇ ਇਹ 2 ਸਭ ਤੋਂ ਵੱਡੇ ਲੋਕਤੰਤਰੀ ਮੁਲਕ ਆਪਸੀ ਸਹਿਯੋਗ ਵਧਾ ਕੇ ਸਾਂਝਾ ਭਵਿੱਖ ਸਿਰਜ ਸਕਦੇ ਹਨ। ਇਸ ਬਿਜ਼ਨੈੱਸ ਸੈਸ਼ਨ ਦੌਰਾਨ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਇਨੋਵੇਸ਼ਨ ਸਾਇੰਸ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ, ਬੁਨਿਆਦੀ ਢਾਂਚਾ ਅਤੇ ਕਾਰਮਸ ਮੰਤਰੀ ਅਮਰਜੀਤ ਸੋਹੀ, ਛੋਟਾ ਕਾਰੋਬਾਰ ਅਤੇ ਸੈਰ ਸਪਾਟਾ ਮੰਤਰੀ ਬਰਦੀਸ਼ ਚੱਗਰ, ਸਾਇੰਸ ਮੰਤਰੀ ਕ੍ਰਿਸਟੀ ਡੰਕਨ, ਸੀ. ਸੀ. ਆਈ. ਪ੍ਰਧਾਨ ਸ਼ੋਭਨਾ ਕਾਮੀਨੇਨੀ, ਐੱਫ. ਆਈ. ਸੀ. ਸੀ. ਆਈ. ਪ੍ਰਧਾਨ ਰਸ਼ੇਸ਼ ਸ਼ਾਹ ਅਤੇ ਕੈਨੇਡਾ-ਇੰਡੀਆ ਬਿਜ਼ਨੈੱਸ ਕੌਂਸਲ ਦੇ ਕਾਸੀ ਰਾਓ ਨੇ ਵੀ ਸੰਬੋਧਨ ਕੀਤਾ।

PunjabKesari


Related News