ਟਰੱਕ ''ਚੋਂ ਮਿਲੀ ਪੋਸਤ, 1 ਗ੍ਰਿਫ਼ਤਾਰ

12/16/2018 4:37:00 PM

ਫਾਜ਼ਿਲਕਾ (ਨਾਗਪਾਲ) : ਉਪਮੰਡਲ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਵਲੋਂ ਵ੍ਹੀਕਲਾਂ ਦੀ ਚੈਕਿੰਗ ਦੌਰਾਨ ਇਕ ਟਰੱਕ 'ਚੋਂ 5 ਕਿੱਲੋ 500 ਗ੍ਰਾਮ ਪੋਸਤ ਬਰਾਮਦ ਹੋਈ ਹੈ। ਪੁਲਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਐਨ. ਡੀ. ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਚੌਕੀ ਰੋੜਾਂ ਵਾਲਾ ਦੇ ਐੱਸ. ਆਈ. ਸਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਇਸਲਾਮ ਵਾਲਾ ਦੇ ਰਕਬੇ ਵਿਚ ਨਾਕਾ ਲਾਇਆ ਹੋਇਆ ਸੀ ਅਤੇ ਵ੍ਹੀਕਲਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਸ਼ਮਿੰਦਰ ਸਿੰਘ ਵਾਸੀ ਪਿੰਡ ਘਟਿਆਂ ਵਾਲੀ ਜੱਟਾ (ਫਾਜ਼ਿਲਕਾ) ਦੇ ਟਰੱਕ ਦੀ ਤਲਾਸ਼ੀ ਲਈ ਤਾਂ ਉਸ 'ਚੋਂ 5 ਕਿੱਲੋ 500 ਗਰਾਮ ਚੂਰਾ ਪੋਸਤ ਬਰਾਮਦ ਹੋਈ।


Related News