Punjab: ਮੌਤ ਬਣ ਕੇ ਆਏ ਟਰੱਕ ਨੇ ਉਜਾੜ ''ਤਾ ਘਰ, ਪਰਿਵਾਰ ਸਾਹਮਣੇ ਇਕਲੌਤੇ ਪੁੱਤ ਦੀ ਨਿਕਲੀ ਜਾਨ

Sunday, Mar 23, 2025 - 06:47 PM (IST)

Punjab: ਮੌਤ ਬਣ ਕੇ ਆਏ ਟਰੱਕ ਨੇ ਉਜਾੜ ''ਤਾ ਘਰ, ਪਰਿਵਾਰ ਸਾਹਮਣੇ ਇਕਲੌਤੇ ਪੁੱਤ ਦੀ ਨਿਕਲੀ ਜਾਨ

ਬਟਾਲਾ/ਘੁਮਾਣ (ਗੋਰਾਇਆ)- ਕਾਹਨੂੰਵਾਨ ਛੰਭ ਖੇਤਰ ਦੇ ਪਿੰਡ ਗੁੰਨੋਪੁਰ ਸੈਦੋਵਾਲ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਆਪਣੀ ਭੈਣ ਨੂੰ ਦਿੱਲੀ  ਏਅਰਪੋਰਟ ਲੈ ਕੇ ਜਾ ਰਿਹਾ ਸੀ ਕਿ ਸ਼ੰਭੂ ਬੈਰੀਅਰ ਨੇੜੇ ਖ਼ਤਰਨਾਕ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪੰਜਾਬੀਓ ਲੱਗ ਗਈਆਂ ਮੌਜਾਂ, ਇਕੱਠੀਆਂ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਮਰਹੂਮ ਮਨਿੰਦਰ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਅਤੇ ਸਰਪੰਚ ਗੁਰਮੁਖ ਸਿੰਘ ਵਜੀਰ ਨੇ ਦੱਸਿਆ ਕਿ ਮਨਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਦੀ ਭੈਣ ਦੀ ਦਿੱਲੀ ਤੋਂ ਕੈਨੇਡਾ ਲਈ ਫਲਾਈਟ ਸੀ, ਇਸ ਲਈ ਮਨਿੰਦਰ ਸਿੰਘ ਆਪਣੀ ਭੈਣ ਅਤੇ ਭੈਣ ਦੇ ਸਹੁਰੇ ਪਰਿਵਾਰ ਸਮੇਤ ਦਿੱਲੀ ਲਈ ਰਵਾਨਾ ਹੋਇਆ ਸੀ, ਜਦੋਂ ਉਹ ਸ਼ੰਬੂ ਬੈਰੀਅਰ ’ਤੇ ਪਹੁੰਚੇ ਤਾਂ ਉਨ੍ਹਾਂ ਦੇ ਮੂਹਰੇ ਟੋਲ ’ਤੇ ਇਕ ਟਰੱਕ ਖੜ੍ਹਾ ਸੀ। ਮਨਿੰਦਰ ਸਿੰਘ ਦੀ ਕਾਰ ਵੀ ਟਰੱਕ ਦੇ ਮਗਰ ਖੜ੍ਹੀ ਹੋ ਗਈ ਤੇ ਇਸ ਤੋਂ ਇਲਾਵਾ ਇਕ ਦੋ ਗੱਡੀਆਂ ਹੋਰ ਉਸ ਦੇ ਪਿੱਛੇ ਖੜ੍ਹੀਆਂ ਸਨ। ਇਸ ਦੌਰਾਨ ਪਿੱਛਿਓਂ ਇਕ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਇਨ੍ਹਾਂ ਖੜ੍ਹੀਆਂ ਕਾਰਾਂ ’ਚ ਆ ਵੱਜਾ, ਜਿਸ ਕਾਰਨ ਮਨਿੰਦਰ ਸਿੰਘ, ਜਿਸ ਕਾਰ ਵਿਚ ਸਵਾਰ ਸੀ ਉਹ ਮੂਹਰੇ ਖੜ੍ਹੇ ਟਰੱਕ ਹੇਠ ਧੱਸ ਜਾਣ ਕਾਰਨ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। 

ਇਹ ਵੀ ਪੜ੍ਹੋ- ਤਿੰਨ ਬੱਚਿਆਂ ਦੇ ਪਿਓ ਸਿਰ 'ਤੇ ਚੜੀ ਆਸ਼ਕੀ, ਪਤਨੀ ਨੇ ਰੰਗੇ ਹੱਥੀਂ ਫੜਿਆ ਤੇ ਫਿਰ...

ਇਸ ਹਾਦਸੇ ਦੌਰਾਨ ਮਨਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਕਾਰ ਚਾਲਕ ਤੋਂ ਇਲਾਵਾ ਇਕ ਹੋਰ ਔਰਤ ਸਵਾਰੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਮਨਿੰਦਰ ਸਿੰਘ ਦਾ ਅਜੇ ਦੋ ਮਹੀਨੇ ਹੀ  ਹੋਏ ਸੀ।

ਇਹ ਵੀ ਪੜ੍ਹੋ-  ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਦੀ ਮੌਤ, 4 ਸਾਲਾ ਬੱਚੇ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News