ਜਲੰਧਰ ਤੋਂ ਦਿੱਲੀ ਆਉਣ-ਜਾਣ ਵਾਲੇ ਲੋਕਾਂ ਲਈ ਅਹਿਮ ਖ਼ਬਰ, ਹਾਈਵੇਅ 'ਤੇ ਲੱਗਾ ਜਾਮ
Thursday, Mar 07, 2024 - 03:43 PM (IST)
ਜਲੰਧਰ/ਫਿਲੌਰ (ਵੈੱਬ ਡੈਸਕ, ਮੁਨੀਸ਼)- ਪੰਜਾਬ ਵਿੱਚ ਅਨਾਜ ਪਾਲਿਸੀ ਦੀ ਮੰਗ ਨੂੰ ਲੈ ਕੇ ਟਰੱਕ ਅਾਪਰੇਟਰਾਂ ਨੇ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਹੈ। ਟਰੱਕ ਯੂਨੀਅਨ ਦੀ ਅਗਵਾਈ ਵਿੱਚ ਕਿਸਾਨ ਜਲੰਧਰ-ਲੁਧਿਆਣਾ ਵਿਚਕਾਰ ਨੈਸ਼ਨਲ ਹਾਈਵੇਅ ’ਤੇ ਫਿਲੌਰ ਵਿੱਚ ਲਾਡੋਵਾਲ ਟੋਲ ਪਲਾਜ਼ਾ ਨੇੜੇ ਧਰਨਾ ਦੇ ਕੇ ਬੈਠ ਗਏ। ਇਹ ਪ੍ਰਦਰਸ਼ਨ ਸ਼ਾਮ 4 ਵਜੇ ਤੱਕ ਜਾਰੀ ਰਹਿਣਾ ਹੈ। ਧਰਨੇ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪੁਲਸ ਫੋਰਸ ਉਥੇ ਪੁੱਜ ਗਈ। ਇਸ ਦੇ ਬਾਅਦ ਪੁਲਸ ਨੇ ਜਾਮ ਖੁੱਲ੍ਹਵਾ ਦਿੱਤਾ ਅਤੇ ਟਰੱਕ ਆਪਰੇਟਰਾਂ ਨੂੰ ਇਕ ਕਿਨਾਰੇ ਕਰ ਦਿੱਤਾ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਰੂਹ ਕੰਬਾਊ ਘਟਨਾ, ਗੁੜ ਵਾਲੇ ਕੜਾਹੇ 'ਚ ਡਿੱਗਣ ਕਾਰਨ ਬਜ਼ੁਰਗ ਦੀ ਦਰਦਨਾਕ ਮੌਤ
ਫਿਲਹਾਲ ਉਨ੍ਹਾਂ ਦੀ ਪ੍ਰਸ਼ਾਸਨ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਜਾ ਰਹੀ ਹੈ। ਟਰੱਕ ਆਪਰੇਟਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਸਿਰੇ ਨਾ ਚੜ੍ਹੀ ਤਾਂ ਉਨ੍ਹਾਂ ਦੀ ਪੂਰੀ ਤਿਆਰੀ ਹੈ। ਉਥੇ ਹੀ ਆਲ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੂੰ ਪੁਲਸ ਨੇ ਹਿਰਾਸਤ ਵਿੱਚ ਲਿਆ ਹੈ। ਮਾਹੌਲ ਕਾਫ਼ੀ ਤਨਾਪੂਰਨ ਹੋ ਗਿਆ। ਪੁਲਸ ਪ੍ਰਸ਼ਾਸਨ ਅਤੇ ਟਰੱਕ ਯੂਨੀਅਨ ਪੱਲੇਦਾਰ ਯੂਨੀਅਨ ਦੇ ਆਗੂਆਂ ਅਤੇ ਕਿਸਾਨ ਯੂਨੀਅਨ ਦੇ ਵਿੱਚ ਧੱਕਾ-ਮੁੱਕੀ ਵੀ ਹੋਈ।
ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਪੁਲਸ ਦੀ ਬੱਸ ਨੂੰ ਘੇਰਾ ਪਾਇਆ ਅਤੇ ਕਿਹਾ ਕਿ ਜਦੋਂ ਤੱਕ ਸਾਡੇ ਹਿਰਾਸਤ ਵਿੱਚ ਲਏ ਆਗੂਆਂ ਅਤੇ ਮੈਂਬਰਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤੱਕ ਬੱਸ ਨੂੰ ਅੱਗੇ ਨਹੀਂ ਵੱਧਣ ਦਿੱਤਾ ਜਾਵੇਗਾ। ਗੁੱਸੇ 'ਚ ਆਏ ਵਰਕਰਾਂ ਨੇ ਲਾਡੋਵਾਲ ਟੋਲ ਦੇ ਆਸ-ਪਾਸ ਧਰਨਾ ਦਿੱਤਾ, ਜਿਸ ਕਾਰਨ ਪੂਰਾ ਹਾਈਵੇਅ ਜਾਮ ਹੋ ਗਿਆ। ਲੁਧਿਆਣਾ ਪੁਲਸ ਨੇ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਹੈਪੀ ਸੰਧੂ ਅਤੇ ਹੋਰ ਮਜ਼ਦੂਰ ਯੂਨੀਅਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵਾਪਰੀ ਦਿਲ ਨੂੰ ਵਲੂੰਧਰਣ ਵਾਲੀ ਘਟਨਾ, 2 ਮਾਸੂਮਾਂ ਨੂੰ ਆਵਾਰਾ ਕੁੱਤਿਆਂ ਨੇ ਬਣਾਇਆ ਨਿਸ਼ਾਨਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8