ਟਾਇਰ ਫੱਟਣ ਨਾਲ ਚੌਲਾਂ ਦਾ ਭਰਿਆ ਟਰੱਕ ਸੇਮ ਨਾਲੇ ''ਚ ਡਿੱਗਾ, ਵੱਡਾ ਹਾਦਸਾ ਟਲਿਆ

Friday, Jun 05, 2020 - 04:51 PM (IST)

ਟਾਇਰ ਫੱਟਣ ਨਾਲ ਚੌਲਾਂ ਦਾ ਭਰਿਆ ਟਰੱਕ ਸੇਮ ਨਾਲੇ ''ਚ ਡਿੱਗਾ, ਵੱਡਾ ਹਾਦਸਾ ਟਲਿਆ

ਤਲਵੰਡੀ ਭਾਈ (ਗੁਲਾਟੀ) : ਸਥਾਨਕ ਰੇਲਵੇ ਫ਼ਾਟਕ ਨੇੜੇ ਲੰਘਦੇ ਸੇਮ ਨਾਲੇ 'ਚ ਅੱਜ ਸਵੇਰੇ ਟਾਇਰ ਫੱਟਣ ਨਾਲ ਇਕ ਚੌਲਾਂ ਨਾਲ ਲੱਦਿਆ ਟਰੱਕ ਡਿੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਟਰੱਕ ਫਰੀਦਕੋਟ ਵਾਲੇ ਪਾਸਿਓਂ ਲੋਡ ਹੋ ਕੇ ਜ਼ੀਰੇ ਵੱਲ ਜਾ ਰਿਹਾ ਸੀ, ਜਦੋਂ ਟਰੱਕ ਸੇਮ ਨਾਲੇ ਕੋਲ ਪੁੱਜਾ ਤਾਂ ਡਰਾਈਵਰ ਦੇ ਦੂਜੇ ਪਾਸੇ ਵਾਲਾ ਟਾਇਰ ਫੱਟ ਗਿਆ ਅਤੇ ਟਰੱਕ ਸੇਮ ਨਾਲੇ ਵਿਚ ਜਾ ਡਿੱਗਾ। 

ਇਸ ਟਰੱਕ ਵਿਚ ਡਰਾਈਵਰ ਸਮੇਤ ਤਿੰਨ ਜਣੇ ਸਵਾਰ ਸਨ, ਜਿਨ੍ਹਾਂ ਨੂੰ ਲੋਕਾਂ ਨੇ ਸਹੀ ਸਲਾਮਤ ਬਾਹਰ ਕੱਢ ਲਿਆ। ਪ੍ਰੰਤੂ ਚੌਲਾਂ ਦੀਆਂ ਬੋਰੀਆਂ ਪੂਰੀ ਤਰ੍ਹਾਂ ਭਿੱਜਣ ਕਰਕੇ ਭਾਰੀ ਨੁਕਸਾਨ ਹੋਇਆ। ਖ਼ਬਰ ਲਿਖੇ ਜਾਣ ਤੱਕ ਚੌਲਾਂ ਦੀਆਂ ਬੋਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ, ਵੱਡੀ ਰਾਹਤ ਦੀ ਖ਼ਬਰ ਇਹ ਹੈ ਕਿ ਇਸ ਰੋਡ 'ਤੇ ਭਾਰੀ ਟਰੈਫਿਕ ਰਹਿੰਦਾ ਹੈ, ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ।


author

Gurminder Singh

Content Editor

Related News