ਸੰਤੁਲਨ ਵਿਗਡ਼ਣ ਕਾਰਨ ਸਰੀਏ ਨਾਲ ਭਰਿਆ ਟਰੱਕ ਪਲਟਿਆ

Friday, Aug 24, 2018 - 12:39 AM (IST)

ਸੰਤੁਲਨ ਵਿਗਡ਼ਣ ਕਾਰਨ ਸਰੀਏ ਨਾਲ ਭਰਿਆ ਟਰੱਕ ਪਲਟਿਆ

ਸ੍ਰੀ ਅਨੰਦਪੁਰ ਸਾਹਿਬ,  (ਦਲਜੀਤ)-  ਨੰਗਲ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪਿੰਡ ਮਜਾਰਾ ਦੇ ਨਜ਼ਦੀਕ ਬੀਤੀ ਦੇਰ ਰਾਤ ਇਕ ਸਰੀਏ ਨਾਲ ਭਰਿਆ ਟਰੱਕ ਪਲਟਣ ਕਾਰਨ ਜਿੱਥੇ ਉਕਤ ਟਰੱਕ ਦਾ ਭਾਰੀ ਨੁਕਸਾਨ ਹੋ ਗਿਆ, ਉੱਥੇ ਹੀ ਟਰੱਕ ਪਲਟ ਉਪਰੰਤ ਸਡ਼ਕ ਨੇੜੇ ਸਥਿਤ ਇਕ ਢਾਬੇ ਵਿਚ ਜਾ ਵੱਜਾ, ਜਿਸ ਕਾਰਨ ਭਾਵੇਂ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਢਾਬੇ ਦੇ ਬਾਹਰੀ ਹਿੱਸੇ ਅਤੇ ਨਾਲ ਲੱਗੇ ਬਿਜਲੀ ਦੇ ਖੰਭੇ ਨੂੰ ਕਾਫੀ ਨੁਕਸਾਨ ਪੁੱਜਾ।
ਤਫਤੀਸ਼ੀ ਅਫਸਰ ਹੌਲਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਰੀਆ ਲੈ ਕੇ ਗਗਰੇਟ (ਹਿ ਪ੍ਰ) ਤੋਂ ਜ਼ੀਰਕਪੁਰ ਜਾ ਰਿਹਾ ਟਰੱਕ ਬੀਤੀ ਦੇਰ ਰਾਤ  ਪਿੰਡ ਮਜਾਰਾ ਦੇ ਬਾਹਰ ਮੁੱਖ ਸਡ਼ਕ ’ਤੇ ਪਲਟ ਗਿਆ। ਇਸ ਹਾਦਸੇ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਕੇ ਸਡ਼ਕ ’ਤੇ ਖਿਲਰ ਗਈਆਂ ਅਤੇ ਇਲਾਕੇ  ਦੀ ਬਿਜਲੀ ਗੁੱਲ ਹੋ ਗਈ, ਕੁਝ ਦੇਰ ਲਈ ਸਡ਼ਕ ’ਤੇ ਜਾਮ ਵੀ ਲੱਗ ਗਿਆ। ਦੇਰ ਰਾਤ ਤੋਂ ਲੈ ਕੇ ਸਵੇਰ ਤੱਕ ਕਾਫੀ ਮੁਸ਼ੱਕਤ ਤੋਂ ਬਾਅਦ ਟਰੱਕ ’ਚੋਂ ਸਰੀਆ ਕੱਢ ਕੇ ਦੂਸਰੇ ਟਰੱਕ ’ਚ ਲੱਦਿਆ ਗਿਆ। ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਸੀ।
 


Related News