ਪੰਜਾਬ ''ਚ ਵੱਡਾ ਹਾਦਸਾ, ਲੋਹੇ ਦੀਆਂ ਪਾਈਆਂ ਨਾਲ ਲੱਦੀ ਟਰਾਲੀ ਦੀ ਟੁੱਟੀ ਹੁੱਕ, ਵਿਛ ਗਈਆਂ ਲਾਸ਼ਾਂ
Saturday, Sep 13, 2025 - 06:01 PM (IST)

ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ) : ਬੀਤੀ ਰਾਤ ਬਾਘਾਪੁਰਾਣਾ ਤੋਂ ਨਿਹਾਲ ਸਿੰਘ ਵਾਲਾ ਰੋਡ 'ਤੇ ਪਿੰਡ ਮਾਣੂੰਕੇ ਦੇ ਨਜ਼ਦੀਕ ਇਕ ਭਿਆਨਕ ਸੜਕ ਹਾਦਸੇ 'ਚ ਪਤੀ ਤੇ ਪਤਨੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਕੁਮਾਰ (40) ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਮਾਣੂੰਕੇ ਆਪਣੀ ਪਤਨੀ ਕੋਮਲਪ੍ਰੀਤ (35) ਨਾਲ ਬੀਤੀ ਰਾਤ ਲਗਭਗ 8 ਵਜੇ ਮੋਟਰਸਾਈਕਲ ਰਾਹੀਂ ਨਿਹਾਲ ਸਿੰਘ ਵਾਲਾ ਸਾਈਡ ਤੋਂ ਪਿੰਡ ਮਾਣੂੰਕੇ ਨੂੰ ਆ ਰਿਹਾ ਸੀ ਅਤੇ ਦੂਸਰੇ ਪਾਸੇ ਬਾਘਾਪੁਰਾਣਾ ਸਾਈਡ ਤੋਂ ਆ ਰਿਹਾ ਇਕ ਟਰੈਕਟਰ ਟਰਾਲੀ ਜਿਸ 'ਤੇ ਲੋਹੇ ਦੀਆਂ ਪਾਣੀ ਵਾਲੀਆਂ ਪਾਈਪਾਂ ਲੱਦੀਆਂ ਹੋਈਆਂ ਸਨ ਦੀ ਅਚਾਨਕ ਟਰਾਲੀ ਦੀ ਹੁੱਕ ਟੁੱਟ ਗਈ ਜਿਸ ਕਾਰਨ ਲੋਹੇ ਦੀਆਂ ਪਾਈਪਾਂ ਨਾਲ ਭਰੀ ਟਰਾਲੀ ਮੋਟਰਸਾਈਕਲ ਸਵਾਰ ਪਤੀ-ਪਤਨੀ 'ਤੇ ਪਲਟ ਗਈ ਅਤੇ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ।
ਇਹ ਵੀ ਪੜ੍ਹੋ : ਦੁਖਦ ਘਟਨਾ, ਚਾਰ ਧੀਆਂ ਦੇ ਪਿਓ ਦੀ ਹਾਦਸੇ 'ਚ ਮੌਤ, ਮਾਂ ਪਹਿਲਾਂ ਹੀ ਛੁੱਡ ਚੁੱਕੀ ਦੁਨੀਆ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਮੈਨੇਜਰ ਜਗਜੀਤ ਸਿੰਘ ਮਾਣੂੰਕੇ ਨੇ ਦੱਸਿਆ ਕਿ ਮ੍ਰਿਤਕ ਮੱਧ ਵਰਗ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਕਿੱਤੇ ਵਜੋਂ ਡਰਾਈਵਰ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਅਤੇ ਮ੍ਰਿਤਕ ਪਤੀ-ਪਤਨੀ ਆਪਣੇ ਪਿੱਛੇ ਦੋ ਲੜਕੀਆਂ ਨੂੰ ਛੱਡ ਗਏ ਹਨ। ਇਸ ਘਟਨਾ ਨੂੰ ਲੈ ਕੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਲਾਗੇ ਫਟ ਗਿਆ ਬੱਦਲ, ਹੋਇਆ ਭਾਰੀ ਨੁਕਸਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e