ਨਵਜੋਤ ਸਿੱਧੂ ਇਕ ਚੰਗੇ ਇਨਸਾਨ : ਤ੍ਰਿਪਤ ਬਾਜਵਾ

Wednesday, Jun 19, 2019 - 05:54 PM (IST)

ਨਵਜੋਤ ਸਿੱਧੂ ਇਕ ਚੰਗੇ ਇਨਸਾਨ : ਤ੍ਰਿਪਤ ਬਾਜਵਾ

ਚੰਡੀਗੜ੍ਹ : ਕਿਸੇ ਵੇਲੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਸਰਕਾਰ ਦੇ ਸੀਨੀਅਰ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਉਨ੍ਹਾਂ ਦੇ ਹੱਕ 'ਚ ਆ ਗਏ ਹਨ। ਬਾਜਵਾ ਨੇ ਸਿੱਧੂ ਦੀ ਨਾਰਾਜ਼ਗੀ ਦੀ ਸ਼ਲਾਘਾ ਕੀਤੀ ਹੈ। ਬਾਜਵਾ ਦਾ ਕਹਿਣਾ ਹੈ ਕਿ ਸਿੱਧੂ ਇਕ ਚੰਗੇ ਇਨਸਾਨ ਹਨ ਅਤੇ ਉਹ ਛੇਤੀ ਹੀ ਆਪਣਾ ਅਹੁਦਾ ਸੰਭਾਲ ਲੈਣਗੇ। ਬਾਜਵਾ ਨੇ ਸਿੱਧੂ ਨੂੰ ਰਾਹੁਲ ਗਾਂਧੀ ਵਲੋਂ ਵੱਡੇ ਅਹੁਦੇ ਨਾਲ ਨਵਾਜੇ ਜਾਣ ਦੀਆਂ ਅਟਕਲਾਂ 'ਤੇ ਕੁਝ ਕਹਿਣ ਤੋਂ ਇਨਕਾਰ ਕੀਤਾ ਹੈ, ਹਾਲਾਂਕਿ ਸਿੱਧੂ ਅਤੇ ਓਮ ਪ੍ਰਕਾਸ਼ ਸੋਨੀ ਦੇ ਅਹੁਦਾ ਨਾ ਸੰਭਾਲਣ ਦੇ ਸਵਾਲਾਂ ਤੋਂ ਉਹ ਟਲਦੇ ਹੋਏ ਦਿਖਾਈ ਦਿੱਤੇ ਪਰ ਜਦੋਂ ਉਨ੍ਹਾਂ ਨੂੰ ਝੋਨੇ ਦੇ ਸੀਜ਼ਨ ਅਤੇ ਗਰਮੀ ਦੇ ਮੌਸਮ 'ਚ ਸਿੱਧੂ ਦਾ ਬਿਜਲੀ ਵਿਭਾਗ ਵਰਗਾ ਅਹੁਦਾ ਨਾ ਸੰਭਾਲਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਨਤਾ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।


author

Babita

Content Editor

Related News