ਡਿਊਟੀ ਲੱਗਣ ਦੇ ਬਾਵਜੂਦ ਪੰਜਾਬ ਕਾਂਗਰਸ ਭਵਨ ’ਚ ਨਹੀਂ ਪਹੁੰਚੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

Thursday, Aug 26, 2021 - 02:52 PM (IST)

ਡਿਊਟੀ ਲੱਗਣ ਦੇ ਬਾਵਜੂਦ ਪੰਜਾਬ ਕਾਂਗਰਸ ਭਵਨ ’ਚ ਨਹੀਂ ਪਹੁੰਚੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਚੰਡੀਗੜ੍ਹ— ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੰਗ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਪੰਜਾਬ ਕਾਂਗਰਸ ਭਵਨ ’ਚ ਮੰਤਰੀਆਂ ਦੀਆਂ ਡਿਊਟੀਆਂ ਲਗਾਈਆਂ ਸਨ, ਜਿਸ ’ਚ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਸ਼ਾਮਲ ਹਨ। ਅੱਜ ਉਨ੍ਹਾਂ ਦੀ ਡਿਊਟੀ ਹੋਣ ਦੇ ਬਾਵਜੂਦ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪੰਜਾਬ ਭਵਨ ’ਚ ਨਹੀਂ ਪਹੁੰਚੇ। 

ਇਹ ਵੀ ਪੜ੍ਹੋ: ਕਾਂਗਰਸ ਆਗੂਆਂ ਨੂੰ ਸਤਾਉਣ ਲੱਗਾ ਸ਼ਹਿਰੀ ਹਿੰਦੂ ਵੋਟਾਂ ਦੇ ਖ਼ਿਸਕਣ ਦਾ ਡਰ

ਇਥੇ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀਆਂ ਨੂੰ ਰੋਜ਼ਾਨਾ ਪੰਜਾਬ ਕਾਂਗਰਸ ਭਵਨ ਵਿਖੇ ਬੈਠਕ ਦੇ ਨਿਰਦੇਸ਼ ਦਿੱਤੇ ਗਏ ਸਨ ਤਾਂ ਜੋ ਮੰਤਰੀ ਪਾਰਟੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਉਨ੍ਹਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ। ਕੈਪਟਨ ਦੇ ਆਦੇਸ਼ਾਂ ਮੁਤਾਬਕ ਰੋਜ਼ਾਨਾ ਸਵੇਰੇ 11 ਤੋਂ 2 ਵਜੇ ਤੱਕ ਮੰਤਰੀ ਕਾਂਗਰਸ ਭਵਨ ਵਿਖੇ ਮੌਜੂਦ ਰਹਿਣਗੇ ਅਤੇ ਵਰਕਰਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨਗੇ।

ਇਹ ਵੀ ਪੜ੍ਹੋ: ਨੰਗਲ 'ਚ ਵੱਡੀ ਵਾਰਦਾਤ: ਪਤੀ ਵੱਲੋਂ ਹਥੌੜਾ ਮਾਰ ਕੇ ਪਤਨੀ ਦਾ ਕਤਲ, ਪੁੱਤ ਨੇ ਅੱਖੀਂ ਵੇਖਿਆ ਖ਼ੌਫ਼ਨਾਕ ਮੰਜ਼ਰ

ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕਿਸੇ ਖ਼ਾਸ ਦਿਨ ਲਈ ਤਾਇਨਾਤ ਮੰਤਰੀ ਕਿਸੇ ਕਾਰਨ ਉਥੇ ਮੌਜੂਦ ਰਹਿਣ ’ਚ ਅਸਮਰਥ ਰਹਿੰਦੇ ਹਨ ਤਾਂ ਉਹ ਕਿਸੇ ਹੋਰ ਮੰਤਰੀ ਨਾਲ ਮਸ਼ਵਰਾ ਕਰਕੇ ਆਪਣਾ ਬਦਲ ਮੁਹੱਈਆ ਕਰਵਾਉਣਗੇ। ਇਸੇ ਤਹਿਤ ਅੱਜ ਮੰਤਰੀ ਰਾਜਿੰਦਰ ਸਿੰਘ ਬਾਜਵਾ ਦੀ ਡਿਊਟੀ ਹੋਣ ਦੇ ਬਾਵਜੂਦ ਉਹ ਇਥੇ ਨਹੀਂ ਪਹੁੰਚੇ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News