ਪੰਜਾਬ ਬਜਟ ਸੈਸ਼ਨ : ਵੱਡੇ ਬਾਦਲ ਦੀ ਗ੍ਰਿਫਤਾਰੀ ਵਾਲੇ ਬਿਆਨ 'ਤੇ ਬਾਜਵਾ ਦਾ ਪਲਟਵਾਰ

Friday, Feb 22, 2019 - 12:07 PM (IST)

ਪੰਜਾਬ ਬਜਟ ਸੈਸ਼ਨ : ਵੱਡੇ ਬਾਦਲ ਦੀ ਗ੍ਰਿਫਤਾਰੀ ਵਾਲੇ ਬਿਆਨ 'ਤੇ ਬਾਜਵਾ ਦਾ ਪਲਟਵਾਰ

ਚੰਡੀਗੜ੍ਹ (ਵਰੁਣ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਬੀਤੇ ਦਿਨ ਆਪਣੀ ਗ੍ਰਿਫਤਾਰੀ ਸਬੰਧੀ ਦਿੱਤੇ ਬਿਆਨ 'ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪਲਟਵਾਰ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਬਾਜਵਾ ਨੇ ਕਿਹਾ ਕਿ ਜਦੋਂ ਬਾਦਲ ਦੀ ਸਰਕਾਰ ਸੀ ਤਾਂ ਉਸ ਸਮੇਂ ਗੋਲੀਕਾਂਡ ਦੀ ਜਾਂਚ ਕਿਉਂ ਨਹੀਂ ਪੂਰੀ ਕੀਤੀ ਗਈ ਅਤੇ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ। ਬਾਜਵਾ ਨੇ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਇਸ ਲਈ ਪ੍ਰਕਾਸ਼ ਸਿੰਘ ਬਾਦਲ ਵਲੋਂ ਗ੍ਰਿਫਤਾਰੀ ਦੇਣ ਦਾ ਸਿਰਫ ਸਿਆਸੀ ਡਰਾਮਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਉਨ੍ਹਾਂ ਦੀ ਡੀ. ਜੀ. ਪੀ. ਦਿਨਕਰ ਗੁਪਤਾ ਨਾਲ ਗੱਲ ਹੋਈ ਹੈ ਅਤੇ ਉਨ੍ਹਾਂ ਨੂੰ ਦੱਸ ਦਿੱਤਾ ਜਾਵੇ ਕਿ ਗ੍ਰਿਫਤਾਰੀ ਦੇਣ ਉਨ੍ਹਾਂ ਨੇ ਕਿੱਥੇ ਅਤੇ ਕਦੋਂ ਆਉਣਾ ਹੈ। 


author

Babita

Content Editor

Related News