ਵਾਤਾਵਰਨ ਦੀ ਸਾਂਭ-ਸਭਾਲ ਅਤੇ ਸ਼ੁੱਧਤਾ ਲਈ ਝਬਾਲ ਪਿੰਡ ਸਰਪੰਚ ਨੇ ਲਗਾਏ ਰੁੱਖ

Friday, Aug 25, 2017 - 01:10 PM (IST)

ਵਾਤਾਵਰਨ ਦੀ ਸਾਂਭ-ਸਭਾਲ ਅਤੇ ਸ਼ੁੱਧਤਾ ਲਈ ਝਬਾਲ ਪਿੰਡ ਸਰਪੰਚ ਨੇ ਲਗਾਏ ਰੁੱਖ


ਝਬਾਲ(ਹਰਬੰਸ ਲਾਲੂਘੁੰਮਣ) - ਵਾਤਾਵਰਨ ਅਤੇ ਹਵਾ ਨੂੰ ਸ਼ੁੱਧ ਰੱਖਣ ਲਈ ਰੁੱਖਾਂ ਦੀ ਹੋ ਰਹੀ ਲਗਾਤਾਰ ਕੱਟਾਈ ਨੂੰ ਰੋਕਣਾ ਬੇਹੱਦ ਜਰੂਰੀ ਹੈ ਅਤੇ ਇਸਦੇ ਨਾਲ ਹੀ ਉਥੇ ਰੁੱਖ ਲਗਾਉਣ ਲਈ ਜੋਰਦਾਰ ਮੁਹਿੰਮ ਵੀ ਵਿੱਢਣੀ ਪਵੇਗੀ। ਇਹ ਪ੍ਰਗਟਾਵਾ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾ ਨੇ ਗ੍ਰਾਮ ਪੰਚਾਇਤ ਅੱਡਾ ਝਬਾਲ, ਪੁੱਖਤਾ ਅਤੇ ਚੀਮਾ ਕਲਾਂ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦਾ ਅਗਾਜ਼ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਇਹ ਗੱਲ ਸਾਰੇ ਕਹਿੰਦੇ ਹਨ ਰੁੱਖ 'ਤੇ ਮਨੁੱਖ ਦਾ ਜ਼ਿੰਦਗੀ 'ਤੇ ਮੌਤ ਦਾ ਰਿਸ਼ਤਾ ਹੈ ਪਰ ਇਸ ਦੇ ਬਾਵਜੂਦ ਲੋਕਾਂ ਵੱਲੋਂ ਲਗਾਤਾਰ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ। ਕੀ ਉਹ ਲੋਕ ਨਹੀਂ ਜਾਣਦੇ ਹਨ ਕਿ ਜੇਕਰ ਰੁੱਖ ਮਨੁੱਖ ਦੀ ਜਿੰਦਗੀ ਦਾ ਸਰੋਤ ਹਨ ਤਾਂ ਫਿਰ ਮਨੁੱਖ ਆਪਣੀ ਜ਼ਿੰਦਗੀ ਨੂੰ ਮੌਤ ਵਾਲੇ ਪਾਸੇ ਕਿਉਂ ਲੈ ਕੇ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਾਗਰੂਕ ਹੋਣਾ ਪਵੇਗਾ। ਪਿੰਡ ਪਿੰਡ ਸਰਕਾਰੀ ਸਕੂਲਾਂ, ਸਾਮਲਾਤ ਜ਼ਮੀਨਾਂ, ਸਮਸ਼ਾਨਘਾਟਾਂ ਅਤੇ ਧਾਰਮਿਕ ਅਸਥਾਨਾਂ 'ਚ ਰੁੱਖ ਲਗਾਉਣ ਲਈ ਲੋਕਾਂ ਨੂੰ ਪ੍ਰੇਰਤ ਕਰਨਾ ਪਵੇਗਾ।  ਉਨ੍ਹਾਂ ਵੱਲੋਂ ਪੰਚਾਇਤੀ ਥਾਂਵਾਂ, ਸੁਵਿੱਧਾ ਕੇਂਦਰ, ਸੇਵਾ ਕੇਂਦਰ, ਆਂਗਣਵਾੜੀ ਸੈਂਟਰ, ਸਮਸ਼ਾਨ ਘਾਟਾਂ, ਧਾਰਮਿਕ ਅਸਥਾਨਾਂ, ਸੜਕਾਂ ਕਿਨਾਰੇ, ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਅੰਦਰ ਹਜ਼ਾਰਾਂ ਦੀ ਤਾਦਾਦ 'ਚ ਬੂਟੇ ਲਗਾਏ ਗਏ ਹਨ।
ਇਸ ਮੌਕੇ ਸਰਪੰਚ ਮੋਨੂੰ ਚੀਮਾ, ਐਡਵੋਕੇਟ ਜੇ. ਐੱਸ. ਢਿੱਲੋਂ, ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ, ਸੀਨੀਅਰ ਆਗੂ ਹੈਪੀ ਲੱਠਾ, ਸਾਬਕਾ ਸਰਪੰਚ ਮਲਕੀਤ ਸਿੰਘ ਚੀਮਾ, ਸਰਪੰਚ ਗੁਰਦੀਪ ਸਿੰਘ, ਆਦਿ ਹਾਜ਼ਰ ਸਨ।


Related News