ਦੇਸ਼ ਵਿਆਪੀ ਹਡ਼ਤਾਲ ਦਾ ਮਾਮਲਾ ਟਰਾਂਸਪੋਰਟਰਾਂ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

Sunday, Jul 22, 2018 - 03:09 AM (IST)

ਦੇਸ਼ ਵਿਆਪੀ ਹਡ਼ਤਾਲ ਦਾ ਮਾਮਲਾ ਟਰਾਂਸਪੋਰਟਰਾਂ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

ਅੰਮ੍ਰਿਤਸਰ,   (ਛੀਨਾ)-  ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਮਾਡ਼ੀਆਂ ਨੀਤੀਆਂ ਤੋਂ ਖਫਾ ਹੋ ਕੇ ਟਰੱਕ ਆਪ੍ਰੇਟਰਾਂ ਵਲੋਂ ਅਾਰੰਭੀ ਗਈ ਦੇਸ਼ ਵਿਆਪੀ ਹਡ਼ਤਾਲ ਦੌਰਾਨ ਅੱਜ ਆਲ ਕੇਂਟਰ ਆਪ੍ਰੇਟਰ ਵਰਕਰਜ਼ ਯੂਨੀਅਨ ਅੰਮ੍ਰਿਤਸਰ ਵੱਲੋਂ ਵੀ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ  ਸੰਬੋਧਨ ਕਰਦਿਆਂ ਪ੍ਰਧਾਨ ਸਮਸ਼ੇਰ ਸਿੰਘ ਸ਼ੇਰਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਮਾਡ਼ੀਆਂ ਨੀਤੀਆਂ ਕਾਰਨ ਟਰਾਂਸਪੋਰਟ ਦਾ ਕਾਰੋਬਾਰ ਖਤਮ ਹੋਣ ਕੰਡੇ ਆ ਪੁੱਜਾ ਹੈ, ਜਿਸ ਸਦਕਾ ਟਰਾਂਸਪੋਰਟਰਾਂ ਲਈ ਹੁਣ ਹਡ਼ਤਾਲ ਕਰਨ ਤੋਂ ਸਿਵਾਏ ਹੋਰ ਕੋਈ ਰਸਤਾ ਹੀ ਨਹੀਂ ਰਿਹਾ ਸੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟਰ ਆਪਣੀਆਂ ਗੱਡੀਆ ਦੇ ਜਦੋਂ ਰੋਡ ਟੈਕਸ ਭਰਦੇ ਹਨ ਤਾਂ ਫਿਰ ਟੋਲ ਟੈਕਸ ਦੀ ਦੋਹਰੀ ਮਾਰ ਕਿਉਂ ਮਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਤਾਂ ਥਰਡ ਪਾਰਟੀ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਚੁੱਕੀ ਹੈ ਤੇ ਉਪਰੋਂ ਡੀਜ਼ਲ ਦੇ ਰੇਟ ਵੀ ਅਸਮਾਨ ਨੂੰ ਛੂਹ ਰਹੇ ਹਨ, ਜਿਸ ਕਾਰਨ ਟਰਾਂਸਪੋਰਟਰਾਂ ਲਈ ਆਪਣੇ ਖਰਚੇ ਪੂਰੇ ਕਰਨੇ ਵੀ ਅੌਖੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟਰਾਂ ਦੇ ਇਸ ਸੰਘਰਸ਼ ’ਚ ਵਪਾਰੀਆਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ  ਰੋਸ ਪ੍ਰਦਰਸ਼ਨ ਕਰ ਰਹੇ ਸਮਸ਼ੇਰ ਸਿੰਘ ਸ਼ੇਰਾ, ਅਮਰਦੀਪ ਸਿੰਘ ਵਾਲੀਆ, ਕਸ਼ਮੀਰ ਸਿੰਘ ਠੇਕੇਦਾਰ, ਮੱਖਣ ਸਿੰਘ, ਬਿਕਰਮਜੀਤ ਸਿੰਘ ਮਾਨ, ਗੁਰਵਿੰਦਰ ਸਿੰਘ ਗਿੱਲ, ਵਿਨੋਦ ਕੁਮਾਰ, ਗਿਫਟੀ ਅਰੋਡ਼ਾ, ਜਤਿੰਦਰ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ, ਜਗਜੀਤ ਸਿੰਘ ਛੀਨਾ, ਅਮਨਦੀਪ ਸਿੰਘ ਮਾਨ, ਲਖਵਿੰਦਰ ਸਿੰਘ, ਜਸਬੀਰ ਸਿੰਘ ਵਡ਼ੈਚ, ਦਲੇਰ ਸਿੰਘ, ਵਿੱਕੀ ਵਾਲੀਆ, ਗੁਰਬੀਰ ਸਿੰਘ, ਵਿਜੈ ਕੁਮਾਰ ਤੇ ਗੁਰਚਰਨ ਸਿੰਘ ਗਿੱਲ ਸਮੈਤ ਵੱਡੀ ਗਿਣਤੀ ’ਚ ਟਰਾਂਸਪੋਰਟਰਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰ ਲੈਂਦੀ ਉਦੋਂ ਤੱਕ ਇਹ ਹਡ਼ਤਾਲ ਨਿਰੰਤਰ ਜਾਰੀ ਰਹੇਗੀ।


Related News