ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵਲੋਂ ਬਠਿੰਡਾ ਬੱਸ ਅੱਡੇ ਦੀ ਚੈਕਿੰਗ, ਤਿੰਨ ਪ੍ਰਾਈਵੇਟ ਬੱਸਾਂ ਕੀਤੀਆਂ ਬੰਦ

10/31/2021 12:00:08 PM

ਬਠਿੰਡਾ ( ਵਿਜੇ ਵਰਮਾ): ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਬਠਿੰਡਾ ਬੱਸ ਅੱਡੇ ਦਾ ਅਚਾਨਕ ਦੌਰਾ ਕਰਦੇ ਹੋਏ ਸਾਫ-ਸਫਾਈ ਦਾ ਜਾਇਜ਼ਾ ਲਿਆ ਅਤੇ ਮੌਕੇ ਤੇ ਤਿੰਨ ਪ੍ਰਾਈਵੇਟ ਬੱਸਾਂ ਨੂੰ ਬੰਦ ਕੀਤਾ। ਬਿਨਾਂ ਦੱਸੇ ਰਾਜਾ ਵੜਿੰਗ ਸਵੇਰੇ 10 ਵਜੇ ਬਸ ਅੱਡੇ ਵਿਖੇ ਪੁੱਜੇ ਅਤੇ ਆਪਣੇ ਨਾਲ ਟਰਾਂਸਪੋਰਟ ਅਧਿਕਾਰੀਆਂ ਦੀ ਟੀਮ ਨੂੰ ਵੀ ਨਾਲ ਲਿਆ।

ਇਹ ਵੀ ਪੜ੍ਹੋ : ਦੋ ਹਫ਼ਤੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਾਤ ’ਚ ਮੌਤ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ

ਬੱਸ ਅੱਡਾ ਦਾ ਦੌਰਾ ਕਰਨ ਉਪਰੰਤ ਉਨ੍ਹਾਂ ਨੇ ਵੱਖ-ਵੱਖ ਰੂਟਾਂ ਨੂੰ ਜਾ ਰਹੀਆਂ ਬੱਸਾਂ  ਦਾ ਜਾਇਜ਼ਾ ਲਿਆ ਅਤੇ ਮੌਕੇ ’ਤੇ ਹੀ ਤਿੰਨ ਬੱਸਾਂ ਨੂੰ ਕਾਬੂ ਕੀਤਾ। ਜਿਨ੍ਹਾਂ ਕੋਲ ਕਾਗਜ਼ ਪੂਰੇ ਨਹੀਂ ਸਨ ਅਤੇ ਪਰਮਿਟ ਦੀ ਫੀਸ ਅਦਾ ਨਹੀਂ ਕੀਤੀ ਸੀ। ਰਾਜਾ ਵੜਿੰਗ ਨੇ ਦੱਸਿਆ ਕਿ ਉਹ ਜਲਦੀ ਹੀ 842  ਨਵੀਆਂ ਬੱਸਾਂ ਪਾਉਣ ਜਾ ਰਹੇ ਹਨ। ਨਵੰਬਰ ਮਹੀਨੇ ਵਿੱਚ 300 ਤੋਂ ਵੱਧ ਬੱਸਾਂ ਨੂੰ ਬਾਡੀ ਆ ਜਾਵੇਗੀ। ਮੌਕੇ ਤੇ ਪੀਲੀਆਂ ਮਿਲੀਆਂ ਵੱਖ-ਵੱਖ  ਯੂਨੀਅਨ ਮੂੰਹ ਉਨ੍ਹਾਂ ਦੀ ਮੰਗਾਂ ਪ੍ਰਤੀ ਭਰੋਸਾ ਦਵਾਇਆ। ਰਾਜਾ ਵੜਿੰਗ ਨੇ ਅਧਿਕਾਰੀਆਂ ਨੂੰ ਬੱਸ ਅੱਡੇ ਦੀ ਸਾਫ਼-ਸਫ਼ਾਈ ਪੀਣ ਦਾ ਪਾਣੀ ਅਤੇ ਹੋਰ ਸਹੂਲਤਾਂ ਲਈ ਜਾਰੀ ਕੀਤੇ।

ਇਹ ਵੀ ਪੜ੍ਹੋ :ਅਜਨਾਲਾ ਤੋਂ ਵੱਡੀ ਖ਼ਬਰ: 20 ਸਾਲਾ ਨੌਜਵਾਨ ਦਾ ਭੇਤਭਰੀ ਹਾਲਤ ’ਚ ਕਤਲ


Shyna

Content Editor

Related News