ਪੰਜਾਬ ਦੇ ਇਸ ਰੈਂਕ ਵਾਲੇ ਅਧਿਕਾਰੀਆਂ ਨੂੰ ਨਹੀਂ ਮਿਲੇਗੀ ''ਇਨੋਵਾ ਗੱਡੀ''

11/23/2020 11:23:36 AM

ਚੰਡੀਗੜ੍ਹ : ਪਹਿਲਾਂ ਤੋਂ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਵਿਭਾਗੀ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਹੁਣ ਇਨੋਵਾ ਐਮ. ਯੂ. ਵੀ. ਮੁਹੱਈਆ ਨਹੀਂ ਕਰਵਾਈਆਂ ਜਾਣਗੀਆਂ, ਸਗੋਂ ਅਜਿਹੇ ਅਧਿਕਾਰੀਆਂ ਨੂੰ 12 ਲੱਖ ਤੱਕ ਦੀ ਕੀਮਤ ਵਾਲੇ ਵਾਹਨ ਮੁਹੱਈਆ ਹੋਣਗੇ। ਇਸ ਤੋਂ ਇਲਾਵਾ ਟਰਾਂਸਪੋਰਟ ਮਹਿਕਮੇ ਵੱਲੋਂ ਮੁੱਖ ਮੰਤਰੀ ਦੇ ਸੁਰੱਖਿਆ ਦਸਤੇ 'ਚ ਮੌਜੂਦ 113 ਵਾਹਨਾਂ ਤੋਂ ਵਧਾ ਕੇ 169 ਵਾਹਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਮੁੜ ਦੌੜਨਗੀਆਂ 'ਰੇਲਾਂ', ਰੇਲ ਮੰਤਰੀ ਨੇ ਕੀਤਾ ਟਵੀਟ

ਇਕ ਅੰਗਰੇਜ਼ੀ ਅਖ਼ਬਾਰ ਵੱਲੋਂ ਇਕੱਠੀ ਕੀਤੀ ਜਾਣਕਾਰੀ ਮੁਤਾਬਕ 3 ਨਵੰਬਰ ਨੂੰ ਮੁੱਖ ਸਕੱਤਰ ਦੀ ਅਗਵਾਈ ਹੇਠ ਹੋਈ ਮੀਟਿੰਗ ਤੋਂ ਬਾਅਦ ਸਾਰੇ ਅਧਿਕਾਰੀਆਂ ਅਤੇ ਮਹਿਕਮਿਆਂ ਨੂੰ 2 ਗਰੁੱਪਾਂ 'ਚ ਵੰਡਿਆ ਗਿਆ ਹੈ। ਇਸ ਮੁਤਾਬਕ ਪਹਿਲੇ ਗਰੁੱਪ 'ਚ ਸ਼ਾਮਲ ਅਧਿਕਾਰੀਆਂ ਨੂੰ 5 ਤੋਂ 8 ਲੱਖ ਰੁਪਏ ਦੀ ਕੀਮਤ ਵਾਲੇ ਵਾਹਨ ਮੁਹੱਈਆ ਹੋਣਗੇ, ਜਦੋਂ ਕਿ ਦੂਜੇ ਗਰੁੱਪ 'ਚ ਸ਼ਾਮਲ ਅਧਿਕਾਰੀਆਂ ਨੂੰ 8 ਤੋਂ 12 ਲੱਖ ਦੀ ਕੀਮਤ ਵਾਲੇ ਵਾਹਨ ਮੁਹੱਈਆ ਕਰਵਾਏ ਜਾਣਗੇ।

ਇਹ ਵੀ ਪੜ੍ਹੋ : 2 ਧੀਆਂ ਦੇ ਪਿਓ ਨੇ ਖਾਧੀ ਜ਼ਹਿਰੀਲੀ ਚੀਜ਼, ਮੌਤ

ਟਰਾਂਸਪੋਰਟ ਮਹਿਕਮੇ ਦੇ ਇਕ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਐਸ. ਪੀ. ਰੈਂਕ ਦੇ ਅਧਿਕਾਰੀਆਂ ਨਾਲ ਐਸ. ਡੀ. ਐਮ. ਅਤੇ ਏ. ਡੀ. ਸੀ. ਪੱਧਰ ਦੇ ਅਧਿਕਾਰੀਆਂ ਨੂੰ ਹੁਣ ਇਕ ਮਹਿੰਦਰਾ ਬਲੈਰੋ ਮਿਲੇਗੀ, ਜਦੋਂ ਕਿ ਐਸ. ਐਸ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਮਹਿੰਦਰਾ ਮਰਾਜ਼ੋ ਦਿੱਤੀ ਜਾਵੇਗੀ, ਜੋ ਕਿ 12 ਲੱਖ ਰੁਪਏ ਤੱਕ ਹੋਵੇਗੀ।

ਇਹ ਵੀ ਪੜ੍ਹੋ : ਚੰਗੀ ਖ਼ਬਰ : GMCH ਹਸਪਤਾਲ 'ਚ ਸਰਜਰੀ, ਓ. ਪੀ. ਡੀ. ਸਮੇਤ ਗਾਇਨੀ ਸੇਵਾਵਾਂ ਅੱਜ ਤੋਂ ਸ਼ੁਰੂ

ਇਸ ਬਾਰੇ ਇਕ ਸੀਨੀਅਰ ਆਈ. ਪੀ. ਐਸ. ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਮੀਟਿੰਗਾਂ ਲਈ ਅਕਸਰ ਦਿੱਲੀ ਅਤੇ ਚੰਡੀਗੜ੍ਹ ਜਾਣਾ ਪੈਂਦਾ ਹੈ ਅਤੇ ਉਨ੍ਹਾਂ 'ਚੋਂ ਜ਼ਿਆਦਾਤਰ ਅਧਿਕਾਰੀਆਂ ਨੂੰ ਲੰਬੇ ਰੂਟਾਂ 'ਤੇ ਜਾਣ ਲਈ ਹੁਣ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਕਰਨੀ ਪਵੇਗੀ ਕਿਉਂਕਿ ਇਨੋਵਾ ਉਨ੍ਹਾਂ ਦੀ ਮੁੱਢਲੀ ਲੋੜ ਸੀ।

 


Babita

Content Editor

Related News