11 ਪੁਲਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

07/18/2017 1:14:29 PM

ਫਗਵਾੜਾ(ਚਾਨਾ)— ਜ਼ਿਲੇ ਦੇ ਐੱਸ. ਐੱਸ. ਪੀ. ਸੰਦੀਪ ਕੁਮਾਰ ਸ਼ਰਮਾ ਨੇ ਮਹਿਕਮੇ 'ਚ ਫੇਰਬਦਲ ਕਰਦਿਆਂ 11 ਪੁਲਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ, ਜਿਨ੍ਹਾਂ 'ਚ ਇੰਸਪੈਕਟਰ ਸੁਰਜੀਤ ਸਿੰਘ ਪੁਲਸ ਲਾਈਨ ਕਪੂਰਥਲਾ ਨੂੰ ਆਰ. ਆਈ. ਪੁਲਸ ਲਾਈਨ ਕਪੂਰਥਲਾ, ਥਾਣੇਦਾਰ ਅਮਰੀਕ ਸਿੰਘ ਥਾਣਾ ਬੇਗੋਵਾਲ ਨੂੰ ਇੰਚਾਰਜ ਚੌਕੀ ਨਡਾਲਾ, ਥਾਣੇਦਾਰ ਤਰਸੇਮ ਸਿੰਘ ਥਾਣਾ ਸਿਟੀ ਫਗਵਾੜਾ ਨੂੰ ਥਾਣਾ ਢਿੱਲਵਾਂ, ਥਾਣੇਦਾਰ ਸੁੱਚਾ ਸਿੰਘ ਥਾਣਾ ਰਾਵਲਪਿੰਡੀ ਨੂੰ ਥਾਣਾ ਸਿਟੀ, ਥਾਣੇਦਾਰ ਜਸਵਿੰਦਰਪਾਲ ਥਾਣਾ ਰਾਵਲਪਿੰਡੀ ਨੂੰ ਥਾਣਾ ਸਿਟੀ ਫਗਵਾੜਾ, ਥਾਣੇਦਾਰ ਗੁਰਦਿਆਲ ਸਿੰਘ ਪੁਲਸ ਲਾਈਨ ਕਪੂਰਥਲਾ ਨੂੰ ਈ. ਓ. ਵਿੰਗ ਫਗਵਾੜਾ, ਥਾਣੇਦਾਰ ਬਲਵਾਨ ਸਿੰਘ ਥਾਣਾ ਸਦਰ ਕਪੂਰਥਲਾ ਨੂੰ ਇੰਚਾਰਜ ਜਿਮਨੇਜੀਅਮ ਪੁਲਸ ਲਾਈਨ ਕਪੂਰਥਲਾ, ਥਾਣੇਦਾਰ ਬਲਦੇਵ ਸਿੰਘ ਪੀ. ਸੀ. ਬਰਾਂਚ ਡੀ. ਪੀ. ਓ. ਕਪੂਰਥਲਾ ਨੂੰ ਇੰਚਰਾਜ ਸਿਵਲ ਸੂਟ ਬਰਾਂਚ ਡੀ. ਪੀ. ਓ. ਕਪੂਰਥਲਾ, ਥਾਣੇਦਾਰ ਅਸ਼ੋਕ ਕੁਮਾਰ ਰੀਡਰ ਸਹਾਇਕ ਪੁਲਸ ਕਪਤਾਨ ਫਗਵਾੜਾ ਨੂੰ ਥਾਣਾ ਸਿਟੀ ਕਪੂਰਥਲਾ, ਥਾਣੇਦਾਰ ਤਰਸੇਮ ਸਿੰਘ ਰੀਡਰ ਪੁਲਸ ਕਪਤਾਨ ਸਥਾਨਕ ਕਪੂਰਥਲਾ ਨੂੰ ਰੀਡਰ ਸਹਾਇਕ ਪੁਲਸ ਕਪਤਾਨ ਅਤੇ ਥਾਣੇਦਾਰ ਗਿਆਨ ਸਿੰਘ ਪੁਲਸ ਲਾਈਨ ਕਪੂਰਥਲਾ ਸੀ. ਆਈ. ਏ. ਸਟਾਫ ਫਗਵਾੜਾ ਸ਼ਾਮਲ ਹਨ।


Related News