ਪੰਜਾਬ ''ਚ ਬਦਲੀਆਂ ਦਾ ਦੌਰ ਜਾਰੀ! IPS ਤੇ PPS ਅਫ਼ਸਰਾਂ ਦੇ ਹੋਏ ਤਬਾਦਲੇ

Wednesday, Aug 21, 2024 - 11:19 AM (IST)

ਪੰਜਾਬ ''ਚ ਬਦਲੀਆਂ ਦਾ ਦੌਰ ਜਾਰੀ! IPS ਤੇ PPS ਅਫ਼ਸਰਾਂ ਦੇ ਹੋਏ ਤਬਾਦਲੇ

ਚੰਡੀਗੜ੍ਹ (ਅੰਕੁਰ)- ਪੰਜਾਬ ਸਰਕਾਰ ਵੱਲੋਂ 1 IPS ਤੇ 9 PPS ਅਧਿਕਾਰੀਆਂ ਨੂੰ ਬਦਲਿਆ ਗਿਆ ਹੈ। ਜਾਰੀ ਹੁਕਮਾਂ ਮੁਤਾਬਕ ਸੁਖਵੰਤ ਸਿੰਘ ਨੂੰ ਏ. ਆਈ. ਜੀ. ਵੈੱਲਫੇਅਰ ਪੰਜਾਬ ਚੰਡੀਗੜ੍ਹ ਤੋਂ ਡੀ. ਆਈ. ਜੀ. ਵੈੱਲਫੇਅਰ ਪੰਜਾਬ ਚੰਡੀਗੜ੍ਹ ਲਾਇਆ ਗਿਆ ਹੈ। ਇਸੇ ਤਰ੍ਹਾਂ ਹਰਜਿੰਦਰ ਸਿੰਘ ਨੂੰ ਡੀ. ਐੱਸ. ਪੀ. ਐੱਸ. ਬੀ.-2 ਇੰਟੈਲੀਜੈਂਸ ਪੰਜਾਬ ਲਾਇਆ ਗਿਆ। ਜਤਿੰਦਰ ਪਾਲ ਸਿੰਘ ਨੂੰ ਸੀ. ਆਈ. ਡੀ. ਟ੍ਰੇਨਿੰਗ ਸਕੂਲ ਛੜਬੜ ਬਨੂੜ ਅਤੇ ਗੁਰਮੁਖ ਸਿੰਘ ਨੂੰ ਡੀ. ਐੱਸ. ਪੀ. ਸਬ ਯੂਨਿਟ ਮਲੇਰਕੋਟਲਾ ਲਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ

ਜਗਜੀਤ ਸਿੰਘ ਨੂੰ ਡੀ. ਐੱਸ. ਪੀ. ਸੀ. ਆਈ. ਡੀ. ਯੂਨਿਟ ਕਪੂਰਥਲਾ, ਹਰਿੰਦਰਜੀਤ ਸਿੰਘ ਨੂੰ ਡੀ. ਐੱਸ. ਪੀ. ਸੀ. ਆਈ. ਡੀ. ਯੂਨਿਟ ਤਰਨਤਾਰਨ, ਰੁਪਿੰਦਰਜੀਤ ਸਿੰਘ ਨੂੰ ਡੀ. ਐੱਸ. ਪੀ. ਸੀ. ਆਈ. ਡੀ. ਯੂਨਿਟ ਚੰਡੀਗੜ੍ਹ, ਜਸਕਰਨ ਕੌਰ ਨੂੰ ਆਰਜ਼ੀ ਤੌਰ ’ਤੇ ਦਫ਼ਤਰ ਏ. ਆਈ. ਜੀ. ਜ਼ੋਨਲ ਸੀ. ਆਈ. ਡੀ. ਜਲੰਧਰ ਵਿਖੇ ਤਾਇਨਾਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਭਿਆਨਕ ਜਹਾਜ਼ ਹਾਦਸਾ! ਮੌਤਾਂ ਦਾ ਖ਼ਦਸ਼ਾ

ਇਸੇ ਤਰ੍ਹਾਂ ਬਲਕਾਰ ਸਿੰਘ ਨੂੰ ਡੀ. ਐੱਸ. ਪੀ. ਸੀ. ਆਈ. ਡੀ. ਯੂਨਿਟ ਫ਼ਾਜ਼ਿਲਕਾ ਤੇ ਬਲਜਿੰਦਰ ਸਿੰਘ ਨੂੰ ਡੀ.ਐੱਸ.ਪੀ. ਸੀ. ਆਈ. ਡੀ. ਯੂਨਿਟ ਮੋਗਾ ਲਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News