ਪੰਜਾਬ ''ਚ ''ਬਦਲੀਆਂ-ਤਾਇਨਾਤੀਆਂ'' ''ਤੇ ਸਰਕਾਰ ਦਾ ਵੱਡਾ ਫ਼ੈਸਲਾ, 6 ਮਹੀਨਿਆਂ ਲਈ ਲਾਈ ਪਾਬੰਦੀ
Sunday, Sep 13, 2020 - 11:06 AM (IST)

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ 'ਚ ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ 'ਤੇ 6 ਮਹੀਨਿਆਂ ਲਈ ਰੋਕ ਲਾਉਣ ਦਾ ਫ਼ੈਸਲਾ ਲਿਆ ਹੈ। ਇਸ ਲਈ ਹੁਣ 31 ਮਾਰਚ, 2021 ਤੱਕ ਬਦਲੀਆਂ ਅਤੇ ਤਾਇਨਾਤੀਆਂ 'ਤੇ ਮੁਕੰਮਲ ਰੋਕ ਲਾਈ ਗਈ ਹੈ।
ਇਹ ਵੀ ਪੜ੍ਹੋ : ਰੇਲਵੇ ਕੁਆਰਟਰ 'ਚੋਂ ਨਗਨ ਹਾਲਤ 'ਚ ਮਿਲੀ ਨੌਜਵਾਨ ਦੀ ਲਾਸ਼, ਬਲੇਡ ਨਾਲ ਵੱਢੇ ਮਿਲੇ ਕਈ ਅੰਗ
ਸ਼ਨੀਵਾਰ ਨੂੰ ਸੂਬਾ ਸਰਕਾਰ ਦੇ ਪਰਸੋਨਲ ਮਹਿਕਮੇ ਵੱਲੋਂ ਇਕ ਪੱਤਰ ਜਾਰੀ ਕਰਕੇ ਸਾਰੇ ਮਹਿਕਮਿਆਂ ਅਤੇ ਬੋਰਡ/ਕਾਰਪੋਰੇਸ਼ਨਾਂ ਨੂੰ ਕਿਹਾ ਗਿਆ ਹੈ ਕਿ ਕਿਉਂਕਿ ਬਦਲੀਆਂ ਲਈ 31 ਅਗਸਤ ਆਖ਼ਰੀ ਤਾਰੀਖ਼ ਦਿੱਤੀ ਗਈ ਸੀ, ਇਸ ਲਈ ਹੁਣ ਕਿਸੇ ਵੀ ਮਹਿਕਮੇ ਵੱਲੋਂ ਬਦਲੀ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਅੱਲ੍ਹੜ ਮੁਟਿਆਰ 'ਤੇ ਬੇਈਮਾਨ ਹੋਏ ਦਰਿੰਦਿਆਂ ਨੇ ਟੱਪੀਆਂ ਹੱਦਾਂ, ਅਸ਼ਲੀਲ ਵੀਡੀਓ ਕੀਤੀ ਵਾਇਰਲ
ਜੇਕਰ ਕਿਸੇ ਮਹਿਕਮੇ 'ਚ ਪ੍ਰਬੰਧਕੀ ਆਧਾਰ ’ਤੇ ਬਦਲੀ ਅਤੇ ਤਾਇਨਾਤੀ ਕਰਨਾ ਅਤਿ ਜ਼ਰੂਰੀ ਹੋਵੇ ਤਾਂ ਉਸ ਲਈ ਸਬੰਧਿਤ ਮਹਿਕਮੇ ਵੱਲੋਂ ਪਰਸੋਨਲ ਮਹਿਕਮੇ ਰਾਹੀਂ ਮੁੱਖ ਮੰਤਰੀ ਤੋਂ ਉਕਤ ਕੰਮ ਲਈ ਮਨਜ਼ੂਰੀ ਲੈਣੀ ਹੋਵੇਗੀ।
ਇਹ ਵੀ ਪੜ੍ਹੋ : 'ਸਿੱਖਸ ਫਾਰ ਜਸਟਿਸ' ਵੱਲੋਂ 13 ਨੂੰ ਰੇਲਾਂ ਰੋਕਣ ਦਾ ਸੱਦਾ, ਹਾਈ ਅਲਰਟ 'ਤੇ 'ਪੰਜਾਬ'
ਪੱਤਰ ਮੁਤਾਬਕ ਪਹਿਲਾਂ ਬਦਲੀਆਂ ਤੇ ਤਾਇਨਾਤੀਆਂ ਲਈ 31 ਅਗਸਤ ਤੱਕ ਦਾ ਸਮਾਂ ਰੱਖਿਆ ਗਿਆ ਸੀ ਪਰ ਪਰਸੋਨਲ ਮਹਿਕਮੇ ਨੇ ਨੋਟਿਸ ਕੀਤਾ ਕਿ ਪ੍ਰਬੰਧਕੀ ਮਹਿਕਮਿਆਂ 'ਚ ਅਜੇ ਵੀ ਬਦਲੀਆਂ ਕੀਤੀਆਂ ਜਾ ਰਹੀਆਂ ਹਨ।