ਪੁਲਸ ਵਿਭਾਗ ਇੱਕੋ ਥਾਂ ''ਤੇ ਤਾਇਨਾਤ ਅਫਸਰਾਂ-ਮੁਲਾਜ਼ਮਾਂ ਦਾ ਕਰੇਗਾ ਤਬਾਦਲਾ!

10/15/2019 1:38:48 PM

ਚੰਡੀਗੜ੍ਹ : ਪੁਲਸ ਵਿਭਾਗ ਵਲੋਂ ਹੌਲਦਾਰ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਤਬਾਦਲਾ ਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਇਕ ਹੀ ਥਾਂ 'ਤੇ 2 ਜਾਂ 3 ਸਾਲ ਤੱਕ ਤਾਇਨਾਤ ਰਹਿਣ ਵਾਲਿਆਂ ਦਾ ਤਬਾਦਲਾ ਕੀਤਾ ਜਾਵੇਗਾ। ਅਜਿਹੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸੂਚੀ ਡੀ. ਜੀ. ਪੀ. ਦਫਤਰ ਵਲੋਂ ਮੰਗਵਾ ਲਈ ਗਈ ਹੈ। ਇਸ ਤਹਿਤ ਹੁਣ ਪੰਜਾਬ 'ਚ ਕੋਈ ਵੀ ਐੱਸ. ਐੱਸ. ਪੀ. ਤਬਾਦਲੇ ਤੋਂ ਬਾਅਦ ਆਪਣੇ ਚਹੇਤੇ ਐੱਸ. ਐੱਚ. ਓ. ਅਤੇ ਹੋਰ ਸਟਾਫ ਨੂੰ ਆਪਣੇ ਨਾਲ ਨਹੀਂ ਲਿਜਾ ਸਕੇਗਾ। ਉੱਥੇ ਹੀ ਜਿਹੜੇ ਮੁਲਾਜ਼ਮ ਅਤੇ ਅਧਿਕਾਰੀ ਸਾਲਾਂ ਤੋਂ ਵੱਖ-ਵੱਖ ਜ਼ਿਲਿਆਂ ਦੀ ਪੁਲਸ ਲਾਈਨ 'ਚ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਕਿਸੇ ਥਾਣੇ 'ਚ ਤਾਇਨਾਤੀ ਅਤੇ ਪੋਸਟਿੰਗ ਦਾ ਮੌਕਾ ਦਿੱਤਾ ਜਾਵੇਗਾ। ਇੰਟੈਲੀਜੈਂਸ ਵਿੰਗ ਵਲੋਂ ਵੀ ਵਿਵਾਦਿਤ ਜ਼ਿਲਾ ਪੁਲਸ ਅਧਿਕਾਰੀਆਂ 'ਤੇ ਨਜ਼ਰ ਰੱਖੀ ਜਾਵੇਗੀ।


Babita

Content Editor

Related News