ਪੰਜਾਬ ਸਥਾਨਕ ਸਰਕਾਰ ਨੇ ਲੋਕਲ ਬਾਡੀ ਚੋਣਾਂ ਦੀ ਘੋਸ਼ਣਾ ਤੋਂ ਪਹਿਲਾਂ ਵੱਡੇ ਪੱਧਰ ’ਤੇ ਕੀਤੇ ਤਬਾਦਲੇ
Sunday, Jan 17, 2021 - 03:28 PM (IST)
ਜੈਤੋ (ਰਘੂਨੰਦਨ ਪਰਾਸ਼ਰ): ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਸਕੱਤਰ ਏ.ਕੇ. ਸਿਨਹਾ ਨੇ ਪ੍ਰਸ਼ਾਸਨਿਕ ਹਿੱਤਾਂ ਦੇ ਤਹਿਤ ਵੱਡੇ ਪੱਧਰ 'ਤੇ ਨਗਰ ਕੌਂਸਲ ਅਤੇ ਪੰਚਾਇਤਾਂ ਵਿਚ ਕੰਮ ਕਰ ਰਹੇ ਕਾਰਜ ਸਾਧਕਾਂ, ਜੂਨੀਅਰ ਇੰਜੀਨੀਅਰਾਂ,ਡਰਾਫਟਮੈਨਾਂ, ਸੁਪਰਡੈਂਟਾਂ ਅਤੇ ਸੈਨੇਟਰੀ ਇੰਸਪੈਕਟਰਾਂ ਦਾ ਤਬਾਦਲਾ ਕਰ ਦਿੱਤਾ ਹੈ। ਇਹ ਹੁਕਮ ਤੁਰੰਤ ਲਾਗੂ ਹੋ ਜਾਣਗੇ।ਇਹ ਹੁਕਮ 15 ਜਨਵਰੀ ਨੂੰ ਪੰਜਾਬ ਵਿੱਚ ਬਾਡੀ ਚੋਣਾਂ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਗਏ ਆਦੇਸ਼ ਵਿੱਚ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਸਕੱਤਰ ਏ.ਕੇ.ਸਿਨਹਾ ਆਈ.ਏ.ਐੱਸ ਨੇ ਵਿਕਾਸ ਉੱਪਲ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਅਨੰਦਪੁਰ ਸਾਹਿਬ ਨੂੰ ਕੋਟਈਸੇ ਖਾਂ ਤਬਦੀਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ਦੇ ਡੀ.ਐੱਸ.ਪੀ. ਦੀ ਫੇਸਬੁੱਕ ਆਈ.ਡੀ. ਹੈੱਕ, ਕੀਤੇ ਇਹ ਮੈਸੇਜ
ਇਸ ਦੇ ਨਾਲ ਹੀ ਦਲਜੀਤ ਸਿੰਘ, ਭੁਲੱਥ, ਨੂੰ ਬੇਗੋਵਾਲ ਅਤੇ ਨਡਾਲਾ ਦਾ ਵਾਧੂ ਚਾਰਜ, ਸਰਨਜੀਤ ਕੌਰ, ਜੀਰਾ ਤੋਂ ਸੁਲਤਾਨਪੁਰ ਲੋਧੀ, ਧਰਮਪਾਲ ਸਿੰਘ ਜੀਰਾ ਅਤੇ ਮੱਲਾਂਵਾਲਾ, ਜਤਿੰਦਰ ਮਹਾਜਨ, ਦੀਨਾਨਗਰ ਨੂੰ ਹਰਗੋਬਿੰਦਪੁਰ ਦਾ ਵਾਧੂ ਚਾਰਜ, ਰਣਧੀਰ ਸਿੰਘ, ਗੁਰਾਇਆ ਤੋਂ ਲੋਹੀਆ ਖਾਸ, ਵਰਿੰਦਰ ਜੈਨ, ਕੁਰਾਲੀ ਨੂੰ ਜ਼ੀਰਕਪੁਰ ਦਾ ਵਾਧੂ ਚਾਰਜ, ਸੁਖਦੇਵ ਸਿੰਘ, ਕੋਟਾਸ਼ਮੀਰ ਨੂੰ ਤਲਵੰਡੀ ਸਾਬੋ ਅਤੇ ਰਾਮਾਂ ਦਾ ਵਾਧੂ ਚਾਰਜ, ਐਸ.ਐੱਸ. ਸਿੱਧੂ ਕਾਰਜ ਸਾਧਕ ਬਤੌਰ ਵਜੋਂ ਸਹਾਇਕ ਕਮਿਸ਼ਨਰ ਪਟਿਆਲਾ ਨੂੰ ਜਲੰਧਰ, , ਨਰੇਂਦਰ ਕੁਮਾਰ, ਮਮਦੋਟ ਨੂੰ ਬਰੀਵਾਲਾ ਦਾ ਵਾਧੂ ਚਾਰਜ, ਵਿਸ਼ਾਲ ਦੀਪ, ਸਰਦੂਲਗੜ੍ਹ ਨੂੰ ਮਲੋਟ ਦਾ ਵਾਧੂ ਚਾਰਜ, ਜਗਸੀਰ ਸਿੰਘ ਧਾਲੀਵਾਲ, ਮਲੋਟ ਤੋਂ ਗਿੱਦੜਬਾਹਾ, ਕਮਲਜਿੰਦਰ ਸਿੰਘ, ਉੜਮੁੜ ਟਾਂਡਾ ਨੂੰ ਗੜ੍ਹਦੀਵਾਲਾ ਦਾ ਵਾਧੂ ਚਾਰਜ, ਅਸੀਸ ਕੁਮਾਰ, ਤਪਾ ਤੋਂ ਬਧਨੀਕਲਾਂ, ਸੰਜੇ ਕੁਮਾਰ ਬਾਂਸਲ, ਘੱਗਾ ਤੋਂ ਜਗਰਾਉਂ, ਸੁਰਿੰਦਰ ਕੁਮਾਰ ਗਰਗ, ਲਹਿਰਾਗਾ ਨੂੰ ਰਾਮਪੁਰਾ ਫੂਲ, ਭਗਤਾ ਭਾਈ, ਕੋਠੇ ਗੁਰੂ ਅਤੇ ਭਾਈ ਰੂਪਾ ਵਾਧੂ ਚਾਰਜ, ਚੰਦਰ ਮੋਹਨ ਭਾਟੀਆ ਨੂੰ ਢਿਲਵਾਂ, ਬਾਲ ਕ੍ਰਿਸ਼ਨ ਤਪਾ ਨੂੰ ਵਾਧੂ ਚਾਰਜ ਮੂਨਕ ਅਤੇ ਗੁਰਦੀਪ ਸਿੰਘ ਨੂੰ ਸ੍ਰੀ ਅਨੰਦਪੁਰ ਸਾਹਿਬ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬਰਨਾਲਾ ਦੀ ਧੀ ਗਰਿਮਾ ਵਰਮਾ ਬਣੀ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਦੀ ਡਿਜੀਟਲ ਡਾਇਰੈਕਟਰ
ਜੂਨੀਅਰ ਇੰਜੀਨੀਅਰ ਜਸਵੰਤ ਸਿੰਘ ਮਾਨਸਾ ਨੂੰ ਖਮਾਣੋਂ, ਮੁਹੰਮਦ ਸਲੀਮ, ਤਪਾ ਨੂੰ ਸੰਗਰੂਰ, ਇਮਰਾਨ ਭੱਟੀ ਇੰਪਰੂਵਮੈਂਟ ਟਰੱਸਟ, ਪਟਿਆਲਾ ਨੂੰ ਬਰਨਾਲਾ ਅਤੇ ਨਾਭਾ ਦਾ ਵਾਧੂ ਚਾਰਜ, ਰਾਜੇਸ਼ ਕੁਮਾਰ ਸੈਣੀ, ਕਰਤਾਰਪੁਰ ਨੂੰ ਖੰਨਾ ਦਾ ਵਾਧੂ ਚਾਰਜ, ਮਨਦੀਪ ਸਿੰਘ ਜੀਰਾ ਨੂੰ ਤਰਨ ਤਾਰਨ ਦਾ ਵਾਧੂ ਚਾਰਜ, ਅਮਰਜੀਤ ਸਿੰਘ, ਕੋਟਕਪੂਰਾ ਨੂੰ ਖੰਨਾ, ਸੁਖਦੀਪ ਸਿੰਘ, ਜਾਗਰਾਓ ਨੂੰ ਬਾਘਾਪੁਰਾਣਾ ਦਾ ਵਾਧੂ ਚਾਰਜ, ਅਸ਼ੋਕ ਕੁਮਾਰ, ਧਾਰਕੋਟ ਨੂੰ ਕੋਟਈਸੇ ਖਾਂ, ਰਾਕੇਸ਼ ਕੁਮਾਰ, ਕੋਟਈਸੇ ਖਾਂ ਨੂੰ ਬੁਡਲਾਡਾ, ਬਰੇਟਾ ਅਤੇ ਬੋਹਾ ਦਾ ਵਾਧੂ ਚਾਰਜ, ਪ੍ਰਦੀਪ ਕੁਮਾਰ, ਜੈਤੋ ਨੂੰ ਜਲਾਲਾਬਾਦ ਦਾ ਵਾਧੂ ਚਾਰਜ, ਮਨਪ੍ਰੀਤ ਸਿੰਘ, ਬੁਡਲਾਡਾ ਨੂੰ ਮੁੱਦਕੀ ਅਤੇ ਮੱਖੂ ਦਾ ਵਾਧੂ ਚਾਰਜ, ਜਗਜੀਤ ਸਿੰਘ, ਮੱਖੂ ਤੋਂ ਮਮਦੋਟ, ਸੁਭਾਸ਼ ਚੰਦਰ, ਲੌਂਗੋਵਾਲ ਨੂੰ ਵਾਧੂ ਚਾਰਜ ਸੁਨਾਮ, ਜਗਜੀਤ ਸਿੰਘ,ਇੰਪਰੂਵਮੈਂਟ ਟਰੱਸਟ, ਜਲੰਧਰ ਨੂੰ ਅੰਮ੍ਰਿਤਸਰ,ਆਈ. ਪੀ. ਸਿੰਘ, ਪਟਿਆਲਾ ਨੂੰ ਵਾਧੂ ਚਾਰਜ ਰੂਪਨਗਰ, ਕਮਲਪ੍ਰੀਤ ਸਿੰਘ, ਮੁੱਲਾਂਪੁਰ ਦਾਖਾ ਨੂੰ ਉੜਮੁੜ ਟਾਂਡਾ ਅਤੇ ਤਲਵਾੜਾ ਦਾ ਵਾਧੂ ਚਾਰਜ, ਦਵਿੰਦਰ ਸ਼ਰਮਾ, ਲਹਿਰਾਮਹੁੱਬਤ ਨੂੰ, ਭੁੱਚੋਂ, ਗੋਨਿਆਣਾ, ਨਥਾਣਾ, ਤਲਵੰਡੀ ਸਾਬੋ ਅਤੇ ਰਾਮਾਂ ਦਾ ਵਾਧੂ ਚਾਰਜ, ਨੀਲਿਖ ਕੁਮਾਰ, ਜ਼ੀਰਕਪੁਰ ਤੋਂ ਧੂਰੀ, ਨਰਿੰਦਰ ਗਰਗ ਜੇਈ ਧੂਰੀ ਤੋਂ ਤਪਾ ਬਦਲਿਆਂ ਕੀਤਾ ਗਿਆ ਹੈ, ਜਦੋਂ ਕਿ ਗੁਰਵਿੰਦਰ ਸਿੰਘ ਗੜ੍ਹਦੀਵਾਲਾ ਤੋਂ ਨਗਰ ਕੌਂਸਲ ਨਡਾਲਾ ਦਾ ਵਾਧੂ ਚਾਰਜ ਵਾਪਸ ਲਿਆ ਗਿਆ ਹੈ ਅਤੇ ਬੇਅੰਤ ਸਿੰਘ ਨੂੰ ਖਨੌਰੀ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਅੰਦੋਲਨ ਤੋਂ ਘਰ ਵਾਪਸ ਪਰਤੇ ਕਿਸਾਨ ਤੀਰਥ ਸਿੰਘ ਨੇ ਤੋੜਿਆ ਦਮ
ਇਸ ਤੋਂ ਇਲਾਵਾ ਵਿਨੋਦ ਕੁਮਾਰ ਡਰਾਫਟਮੈਨ ਇੰਪਰੂਵਮੈਂਟ ਟਰੱਸਟ ਜਲੰਧਰ ਨੂੰ ਫਗਵਾੜਾ ਦਾ ਵਾਧੂ ਚਾਰਜ, ਸੁਰਿੰਦਰ ਸਿੰਘ ਡਰਾਫਟਮੈਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਨੂੰ ਬਟਾਲਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਜਿਨ੍ਹਾਂ ਸੁਪਰਡੈਂਟਾਂ ਨੂੰ ਤਬਦੀਲ ਕੀਤਾ ਗਿਆ ਹੈ, ਉਨ੍ਹਾਂ ਵਿਚ ਵਿਸ਼ਾਲ ਧੂੜੀਆ ਸ੍ਰੀ ਮੁਕਤਸਰ ਸਾਹਿਬ ਨੂੰ ਅਬੋਹਰ ਦਾ ਵਾਧੂ ਚਾਰਜ, ਇਫਤਿਆਰ ਅਹਿਮਦ, ਅਹਿਮਦਗੜ੍ਹ ਤੈ ਮਲੇਰਕੋਟਲਾ, ਮਨੋਹਰ ਲਾਲ ਜਗਰਾਉਂ ਨੂੰ ਮੁੱਲਾਂਪੁਰ ਦਾਖਾ ਵਿਖੇ ਕਾਰਜ ਸਾਧਕ ਦੀ ਅਸਾਮੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਜੀਤਾ ਰਾਮ ਸੈਨੇਟਰੀ ਇੰਸਪੈਕਟਰ ਨਗਰ ਕੌਂਸਲ ਪਾਤੜਾਂ ਨੂੰ ਲਹਿਰਾਗਾਗਾ ਦਾ ਵਾਧੂ ਚਾਰਜ, ਅਮਰਜੀਤ ਸਿੰਘ ਮਿਉਂਸਪਲ ਕਾਰਪੋਰੇਸ਼ਨ ਬਠਿੰਡਾ ਨੂੰ ਮੋਗਾ, ਰਾਜੇਸ਼ ਕੁਮਾਰ, ਧੂਰੀ ਨੂੰ ਮਲੇਰਕੋਟਲਾ ਦਾ ਵਾਧੂ ਚਾਰਜ ਅਤੇ ਹਰਿੰਦਰਪਾਲ ਸਿੰਘ ਸੈਨੇਟਰੀ ਇੰਸਪੈਕਟਰ ਨਗਰ ਨਿਗਮ ਬਟਾਲਾ ਨੂੰ ਨਗਰ ਨਿਗਮ ਅੰਮ੍ਰਿਤਸਰ ਤਬਦੀਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਦਰਦਨਾਕ ਘਟਨਾ: ਸੜਕ ਪਾਰ ਕਰਦਿਆਂ ਕਾਰ ਨੇ ਮਾਰੀ ਟੱਕਰ, ਕਈ ਫੁੱਟ ਦੂਰ ਜਾ ਡਿੱਗੀ 7 ਸਾਲਾ ਕੁੜੀ, ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?