ਲਾਅ ਐਂਡ ਆਰਡਰ ਨੂੰ ਮੁੱਖ ਰੱਖਦੇ ਹੋਏ 137 ਕਰਮਚਾਰੀਆਂ ਦੇ ਕੀਤੇ ਤਬਾਦਲੇ- SSP ਅਸ਼ਵਨੀ ਕਪੂਰ

12/07/2023 10:55:51 AM

ਤਰਨਤਾਰਨ (ਰਮਨ)- ਹਾਲ ਹੀ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਜ਼ਿਲ੍ਹਾ ਪੁਲਸ ਮੁਖੀਆਂ ਨਾਲ ਹੋਈ ਵਿਸ਼ੇਸ਼ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪੁਲਸ ਮੁਖੀ ਅਸ਼ਵਨੀ ਕੁਮਾਰ ਵੱਲੋਂ ਬੁੱਧਵਾਰ ਦੇਰ ਸ਼ਾਮ ਵੱਖ-ਵੱਖ ਥਾਣਿਆਂ ਦੇ ਮੁਖੀਆਂ ਸਮੇਤ 137 ਪੁਲਸ ਕਰਮਚਾਰੀਆਂ ਦੇ ਤਬਾਦਲੇ ਕਰਦੇ ਹੋਏ ਤੁਰੰਤ ਚਾਰਜ ਲੈਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਪੁਲਸ ਪ੍ਰਸ਼ਾਸਨ ਵੱਲੋਂ ਹੋਏ ਇਸ ਵੱਡੇ ਫੇਰ ਬਦਲ ਦੇ ਪਿੱਛੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਅਹਿਮ ਦੱਸਿਆ ਜਾ ਰਿਹਾ ਹੈ।

 ਇਹ ਵੀ ਪੜ੍ਹੋ- ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਦੀ ਅਪੀਲ ਨੂੰ ਕੀਤਾ ਨਜ਼ਰਅੰਦਾਜ਼, ਜੇਲ੍ਹ 'ਚ ਸ਼ੁਰੂ ਕੀਤੀ ਭੁੱਖ ਹੜਤਾਲ

ਜਾਣਕਾਰੀ ਅਨੁਸਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਅਤੇ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਸੂਬੇ ਦੇ ਸਾਰੇ ਜ਼ਿਲ੍ਹਾ ਪੁਲਸ ਮੁਖੀਆਂ ਨਾਲ ਵਿਸ਼ੇਸ਼ ਮੀਟਿੰਗ ਕਰਦੇ ਹੋਏ ਸਖ਼ਤ ਸ਼ਬਦਾਂ ਵਿਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਜਿਸ ਤੋਂ ਬਾਅਦ ਸਰਹਦੀ ਜ਼ਿਲ੍ਹਾ ਤਰਨਤਾਰਨ ਦੇ ਐੱਸ. ਐੱਸ. ਪੀ. ਅਸ਼ਵਨੀ ਕਪੂਰ ਵੱਲੋਂ ਵੱਖ-ਵੱਖ ਥਾਣਿਆਂ ਦੇ ਮੁਖੀਆਂ ਸਮੇਤ ਕੁੱਲ 137 ਪੁਲਸ ਕਰਮਚਾਰੀਆਂ ਨੂੰ ਇਧਰੋਂ-ਉਧਰ ਕਰਨ ਦੀ ਸੂਚੀ ਜਾਰੀ ਕਰ ਦਿੱਤੀ ਗਈ।

 ਇਹ ਵੀ ਪੜ੍ਹੋ- ਪਾਕਿਸਤਾਨੀ ਲਾੜੀ ਨੂੰ ਭਾਰਤ ਸਰਕਾਰ ਵੱਲੋਂ ਦਿੱਤਾ 45 ਦਿਨਾਂ ਦਾ ਵੀਜ਼ਾ, ਅੱਜ ਵਾਹਗਾ ਰਾਹੀਂ ਪਹੁੰਚੇਗੀ ਭਾਰਤ

ਪਰ ਆਪਾਂ ਜਾਣਕਾਰੀ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਤੋਂ ਬਦਲ ਕੇ ਆਏ ਇੰਸਪੈਕਟਰ ਗਗਨਦੀਪ ਸਿੰਘ ਨੂੰ ਥਾਣਾ ਸਿਟੀ ਤਰਨ ਤਰਨ ਦਾ ਮੁਖੀ, ਪੁਲਸ ਲਾਈਨ ਵਿਖੇ ਮੌਜੂਦ ਇੰਸਪੈਕਟਰ ਹਰਿੰਦਰ ਸਿੰਘ ਨੂੰ ਥਾਣਾ ਝਬਾਲ ਦਾ ਮੁਖੀ, ਪੁਲਸ ਲਾਈਨ ਵਿਖੇ ਮੌਜੂਦ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਥਾਣਾ ਵੈਰੋਵਾਲ ਮੁਖੀ, ਇੰਸਪੈਕਟਰ ਰਜਿੰਦਰ ਸਿੰਘ ਨੂੰ ਥਾਣਾ ਝਬਾਲ ਮੁਖੀ ਤੋਂ ਪੁਲਸ ਲਾਈਨ ਤਰਨਤਾਰਨ, ਇੰਸਪੈਕਟਰ ਕਵਲਜੀਤ ਰਾਏ ਨੂੰ ਟ੍ਰੈਫ਼ਿਕ ਇੰਚਾਰਜ ਤੋਂ ਥਾਣਾ ਸੈਂਟਰਲ ਜੇਲ੍ਹ ਗੋਇੰਦਵਾਲ ਸਾਹਿਬ, ਸਬ ਇੰਸਪੈਕਟਰ ਬਲਜੀਤ ਕੌਰ ਨੂੰ ਪੀ. ਸੀ. ਆਰ. ਇੰਚਾਰਜ ਤਰਨਤਰਨ ਤੋਂ ਇੰਚਾਰਜ ਟ੍ਰੈਫ਼ਿਕ ਤਰਨਤਰਨ, ਸਬ ਇੰਸਪੈਕਟਰ ਸੁਨੀਤਾ ਰਾਣੀ ਨੂੰ ਥਾਣਾ ਮੁਖੀ ਵੈਰੋਵਾਲ ਤੋਂ ਇੰਚਾਰਜ ਪੀ. ਸੀ. ਆਰ. ਤਰਨਤਾਰਨ, ਸਬ ਇੰਸਪੈਕਟਰ ਅਵਤਾਰ ਸਿੰਘ ਨੂੰ ਥਾਣਾ ਸੈਂਟਰਲ ਜੇਲ ਗੋਇੰਦਵਾਲ ਤੋਂ ਈ. ਓ. ਵਿੰਗ ਤਰਨਤਰਨ, ਏ. ਐੱਸ. ਆਈ. ਮਨਪ੍ਰੀਤ ਸਿੰਘ ਨੂੰ ਇੰਚਾਰਜ ਪੁਲਸ ਚੌਕੀ ਰਾਜੋਕੇ ਵਿਖੇ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਸੰਸਦ 'ਚ ਗੂੰਜਿਆ ਪੰਜਾਬ ਦੇ ਕਿਸਾਨਾਂ ਦਾ ਮੁੱਦਾ, ਜਸਬੀਰ ਸਿੰਘ ਡਿੰਪਾ ਨੇ ਕੇਂਦਰ ਨੂੰ ਕੀਤੀ ਖ਼ਾਸ ਅਪੀਲ

 ਇਸੇ ਤਰ੍ਹਾਂ ਜ਼ਿਲ੍ਹਾ ਪੁਲਸ ਮੁਖੀ ਵੱਲੋਂ ਜ਼ਿਲ੍ਹੇ ਵਿਚ ਮੌਜੂਦ ਵੱਖ-ਵੱਖ ਥਾਣੇਦਾਰ, ਮੁੱਖ ਸਿਪਾਹੀ ਤੇ ਸਿਪਾਹੀਆਂ ਦੇ ਤਬਾਦਲੇ ਕਰਦੇ ਹੋਏ ਕੁੱਲ 137 ਪੁਲਸ ਕਰਮਚਾਰੀਆਂ ਨੂੰ ਇਧਰੋਂ-ਉਧਰ ਕੀਤਾ ਗਿਆ ਹੈ, ਇਸ ਸਬੰਧੀ ਗੱਲਬਾਤ ਕਰਦੇ ਹੋਏ ਜ਼ਿਲ੍ਹੇ ਦੇ ਐੱਸਐੱਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਲਾਅ ਐਂਡ ਆਰਡਰ ਨੂੰ ਸਖ਼ਤੀ ਨਾਲ ਲਾਗੂ ਕਰਦੇ ਹੋਏ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ ਨਾਲ ਮੁਹਿੰਮ ਸ਼ੁਰੂ ਕਰਦੇ ਹੋਏ ਜ਼ਿਲ੍ਹੇ ਭਰ ਵਿਚ ਇਹ ਤਬਾਦਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਸਾਰੇ ਕਰਮਚਾਰੀ ਜਾਰੀ ਕੀਤੀ ਗਈ ਸੂਚੀ ਅਨੁਸਾਰ ਆਪਣਾ ਚਾਰਜ ਸਭਾ ਲੈਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News