ਵੱਡੀ ਖ਼ਬਰ : ਪੰਜਾਬ ''ਚ ਮੁੜ ਦੌੜਨਗੀਆਂ ''ਰੇਲਾਂ'', ਰੇਲ ਮੰਤਰੀ ਨੇ ਕੀਤਾ ਟਵੀਟ

Monday, Nov 23, 2020 - 10:07 AM (IST)

ਵੱਡੀ ਖ਼ਬਰ : ਪੰਜਾਬ ''ਚ ਮੁੜ ਦੌੜਨਗੀਆਂ ''ਰੇਲਾਂ'', ਰੇਲ ਮੰਤਰੀ ਨੇ ਕੀਤਾ ਟਵੀਟ

ਚੰਡੀਗੜ੍ਹ : ਪੰਜਾਬ 'ਚ ਕਿਸਾਨ ਅੰਦੋਲਨ ਕਾਰਨ ਠੱਪ ਹੋਈ ਰੇਲ ਸੇਵਾ ਅੱਜ ਮੁੜ ਬਹਾਲ ਹੋ ਸਕਦੀ ਹੈ। ਇਸ ਸਬੰਧੀ ਰੇਲ ਮੰਤਰੀ ਪਿਯੂਸ਼ ਗੋਇਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : GMCH ਹਸਪਤਾਲ 'ਚ ਸਰਜਰੀ, ਓ. ਪੀ. ਡੀ. ਸਮੇਤ ਗਾਇਨੀ ਸੇਵਾਵਾਂ ਅੱਜ ਤੋਂ ਸ਼ੁਰੂ

PunjabKesari

ਰੇਲ ਮੰਤਰੀ ਵੱਲੋਂ ਟਵੀਟ ਕਰਕੇ ਕਿਹਾ ਗਿਆ ਹੈ ਕਿ ਪੰਜਾਬ 'ਚ 23 ਨਵੰਬਰ ਤੋਂ ਰੇਲਵੇ ਟਰੈਕ ਅਤੇ ਸਟੇਸ਼ਨਾਂ 'ਤੇ ਕੀਤੇ ਜਾ ਰਹੇ ਕਿਸਾਨ ਅੰਦੋਲਨ ਦੇ ਮੁਲਤਵੀ ਹੋਣ 'ਤੇ ਭਾਰਤੀ ਰੇਲਵੇ ਪੰਜਾਬ ਅਤੇ ਪੰਜਾਬ ਤੋਂ ਹੋ ਕੇ ਜਾਣ ਵਾਲੀਆਂ ਰੇਲ ਸੇਵਾਵਾਂ ਨੂੰ ਸ਼ੁਰੂ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ : ਨਾਬਾਲਗ ਕੁੜੀ ਨਾਲ ਵਿਆਹ ਕਰਵਾ ਕੇ ਕੀਤਾ ਜਬਰ-ਜ਼ਿਨਾਹ

ਪਿਯੂਸ਼ ਗੋਇਲ ਨੇ ਲਿਖਿਆ ਕਿ ਪਿਛਲੇ ਕਈ ਦਿਨਾਂ ਤੋਂ ਟਰੇਨਾਂ ਦਾ ਸੰਚਾਲਨ 'ਚ ਬਣਿਆ ਹੋਇਆ ਗਤੀਰੋਧ ਦੂਰ ਹੋਣ ਨਾਲ ਮੁਸਾਫ਼ਰਾਂ, ਕਿਸਾਨਾਂ ਅਤੇ ਉਦਯੋਗਾਂ ਨੂੰ ਲਾਭ ਹੋਵੇਗਾ।
ਇਹ ਵੀ ਪੜ੍ਹੋ : 'ਸ਼ਿਮਲਾ' ਜਾਣ ਵਾਲੇ ਲੋਕਾਂ ਲਈ ਬੇਹੱਦ ਜ਼ਰੂਰੀ ਖ਼ਬਰ, ਇਸ ਦਿਨ ਨਹੀਂ ਮਿਲੇਗੀ ਐਂਟਰੀ
 


author

Babita

Content Editor

Related News