ਰੇਲ ਗੱਡੀ ਹੇਠਾਂ ਸਿਰ ਦੇ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ
Wednesday, Jul 10, 2019 - 05:55 PM (IST)

ਬਟਾਲਾ (ਜ. ਬ.) : ਬੁੱਧਵਾਰ ਸਵੇਰੇ ਪਠਾਨਕੋਟ ਤੋਂ ਦਿੱਲੀ ਜਾ ਰਹੀ ਟ੍ਰੇਨ ਹੇਠਾਂ ਸਿਰ ਦੇ ਕੇ ਇਕ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਰੇਲਵੇ ਪੁਲਸ ਦੇ ਐੱਸ. ਆਈ. ਪਵਨ ਕੁਮਾਰ ਅਤੇ ਹੌਲਦਾਰ ਪਰਮਜੀਤ ਸਿੰਘ ਬੋਪਾਰਾਏ ਅਤੇ ਸਫ਼ੀ ਮਸੀਹ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪਠਾਨਕੋਟ ਤੋਂ ਦਿੱਲੀ ਜਾ ਰਹੀ ਸੁਪਰ ਫਾਸਟ ਗੱਡੀ ਜਦੋਂ ਬਟਾਲਾ ਰੇਲਵੇ ਸਟੇਸ਼ਨ ਤੋਂ ਚੱਲੀ ਤਾਂ ਬਾਈਪਾਸ ਪੁਲ ਕੋਲ ਇਕ 55 ਸਾਲਾ ਵਿਅਕਤੀ ਨੇ ਰੇਲਵੇ ਲਾਈਨ 'ਤੇ ਸਿਰ ਰੱਖ ਕੇ ਖੁਦਕੁਸ਼ੀ ਕਰ ਲਈ।
ਐੱਸ. ਆਈ. ਨੇ ਦੱਸਿਆ ਕਿ ਫ਼ਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਪਰ ਇਸ ਦੀ ਅਜੇ ਤੱਕ ਸ਼ਨਾਖ਼ਤ ਨਹੀਂ ਹੋ ਪਾਈ।