ਰੇਲ ਗੱਡੀ ਦੀ ਲਪੇਟ ''ਚ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ
Wednesday, Jul 25, 2018 - 05:06 PM (IST)

ਰੂਪਨਗਰ (ਕੈਲਾਸ਼) : ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸਦੀ ਲਾਸ਼ ਪਹਿਚਾਣ ਲਈ ਸਿਵਲ ਹਸਪਤਾਲ ਰੂਪਨਗਰ ਦੀ ਮੋਰਚਰੀ 'ਚ 72 ਘੰਟੇ ਲਈ ਰੱਖੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਸ ਦੇ ਪ੍ਰਮੁੱਖ ਸੁਗਰੀਵ ਚੰਦ ਨੇ ਦੱਸਿਆ ਕਿ ਕੁਰਾਲੀ-ਮੋਰਿੰਡਾ 'ਚ ਪਿੰਡ ਢੰਗਰਾਲੀ ਨੇੜੇ ਇਕ ਰੇਲ ਗੱਡੀ ਜੋ ਨੰਗਲ ਤੋਂ ਸਹਾਰਨਪੁਰ ਵੱਲ ਜਾ ਰਹੀ ਸੀ ਇਕ ਵਿਅਕਤੀ ਲਪੇਟ 'ਚ ਆ ਗਿਆ। ਜਿਸਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ।
ਸੁਗਰੀਵ ਚੰਦ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 30-32 ਸਾਲ, ਕੱਦ 5 ਫੁੱਟ 4 ਇੰਚ ਅਤੇ ਉਸਨੇ ਨੀਲੀ ਕਮੀਜ ਪਾਈ ਹੋਈ ਸੀ ਜਿਸਦੀ ਲਾਸ਼ ਨੂੰ ਪਹਿਚਾਣ ਲਈ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ।