ਦੁਖਦਾਇਕ ਖ਼ਬਰ : ਵਿਅਕਤੀ ਨੇ ਪਟੜੀ ’ਤੇ ਸਿਰ ਰੱਖ ਕੇ ਕੀਤੀ ਆਤਮ ਹੱਤਿਆ, ਸਿਰ ਧੜ ਤੋਂ ਹੋਇਆ ਵੱਖ

Tuesday, Mar 30, 2021 - 01:55 PM (IST)

ਦੁਖਦਾਇਕ ਖ਼ਬਰ : ਵਿਅਕਤੀ ਨੇ ਪਟੜੀ ’ਤੇ ਸਿਰ ਰੱਖ ਕੇ ਕੀਤੀ ਆਤਮ ਹੱਤਿਆ, ਸਿਰ ਧੜ ਤੋਂ ਹੋਇਆ ਵੱਖ

ਬਠਿੰਡਾ (ਵਿਜੇ) : ਹੋਲੀ ਵਾਲੀ ਸ਼ਾਮ ਨੂੰ ਸੰਤਪੁਰਾ ਰੋਡ ’ਤੇ ਓਵਰਬ੍ਰਿਜ ਦੇ ਨੇੜੇ ਇਕ ਵਿਅਕਤੀ ਨੇ ਰੇਲਗੱਡੀ ਦੀ ਪਟੜੀ ’ਤੇ ਸਿਰ ਰੱਖ ਕੇ ਆਤਮ ਹੱਤਿਆ ਕਰ ਲਈ। ਮਿ੍ਰਤਕ ਦਾ ਸਿਰ ਧੜ ਤੋਂ ਵੱਖ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜਸੇਵੀ ਸੰਸਥਾ ਨੌਜਵਾਨ ਵੇਲਫੇਅਰ ਸੋਸਾਇਟੀ ਬਠਿੰਡਾ ਦੇ ਵਾਲੰਟੀਅਰ  ਮੌਕੇ ’ਤੇ ਪੁੱਜੇ। ਉਨ੍ਹਾਂ ਵਲੋਂ ਮੌਕੇ ’ਤੇ ਪੁੱਜ ਕੇ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ ਗਈ। ਸੰਸਥਾ ਪ੍ਰਮੁੱਖ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਮਿ੍ਤਕ ਦੀ ਫਿਲਹਾਲ ਕੋਈ ਪਛਾਣ ਨਹੀਂ ਸਕੀ ਹੈ। ਮਿ੍ਰਤਕ ਦੀ ਉਮਰ 50-55 ਸਾਲ ਦੇ ਕਰੀਬ ਹੋ ਸਕਦੀ ਹੈ।

ਇਹ ਵੀ ਪੜ੍ਹੋ : ਅੰਮਿ੍ਰਤਸਰ ਦੇ ਦੁਰਗਿਆਣਾ ਮੰਦਰ ’ਚ ਨੌਜਵਾਨ ਨੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

PunjabKesari

ਮਿ੍ਰਤਕ ਨੇ ਸਫ਼ੇਦ ਰੰਗ ਦਾ ਕੁਰਤਾ ਪਾਇਜਾਮਾ, ਪੈਰਾਂ ’ਚ ਚੱਪਲ ਅਤੇ ਕੁਰਤੇ ਦੇ ਹੇਠਾਂ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਪੁਲਸ ਨੇ ਸੰਸਥਾ ਦੀ ਮਦਦ ਨਾਲ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ 72 ਘੰਟਿਆਂ ਲਈ ਰੱਖੀ ਹੈ। ਫ਼ਿਲਹਾਲ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਮਿ੍ਰਤਕ ਕਿੱਥੋਂ ਦਾ ਰਹਿਣ ਵਾਲਾ ਹੈ ਅਤੇ ਕਿੰਨਾ ਕਾਰਨਾਂ ਕਰਕੇ ਮਿ੍ਰਤਕ ਵਲੋਂ ਸੁਸਾਈਡ ਕੀਤਾ ਗਿਆ।

ਇਹ ਵੀ ਪੜ੍ਹੋ : ਸਕੂਲਾਂ ਨੂੰ ਖੋਲ੍ਹਣ ਸਬੰਧੀ ਪੁੱਛੇ ਗਏ ਸਵਾਲ ’ਤੇ ਸਿੱਖਿਆ ਮੰਤਰੀ ਨੇ ਦਿੱਤਾ ਕਰਾਰਾ ਜਵਾਬ

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Anuradha

Content Editor

Related News