ਹੁਸ਼ਿਆਰਪੁਰ ਵਿਖੇ ਦੁਸਹਿਰੇ ਦੇ ਤਿਉਹਾਰ ਮੌਕੇ ਟ੍ਰੈਫਿਕ ਰਹੇਗਾ ਡਾਇਵਰਟ, ਰੂਟ ਪਲਾਨ ਜਾਰੀ
Saturday, Oct 21, 2023 - 02:15 PM (IST)
ਹੁਸ਼ਿਆਰਪੁਰ (ਘੁੰਮਣ)-ਦੁਸਹਿਰਾ ਮੇਲੇ ਦੌਰਾਨ ਹੁਸ਼ਿਆਰਪੁਰ ਸ਼ਹਿਰ ਨੂੰ ਆਉਣ ਅਤੇ ਜਾਣ ਵਾਲੇ ਹਲਕੇ ਅਤੇ ਭਾਰੀ ਵਾਹਨਾਂ ਲਈ ਜ਼ਿਲ੍ਹਾ ਪੁਲਸ ਵੱਲੋਂ ਟ੍ਰੈਫਿਕ ਦੇ ਬਦਲਵੇਂ ਪ੍ਰਬੰਧਾਂ ਸਬੰਧੀ ਰੂਟ ਪਲਾਨ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 24 ਅਕਤੂਬਰ ਨੂੰ ਦੁਸਹਿਰਾ ਮੇਲਾ ਸਮਾਗਮ ਦੀ ਸਮਾਪਤੀ ਤੱਕ ਊਨਾ ਤੋਂ ਹੁਸ਼ਿਆਰਪੁਰ ਨੂੰ ਆਉਣ ਵਾਲੀ ਟ੍ਰੈਫਿਕ ਬਜਵਾੜਾ ਤੋਂ ਰਾਧਾ ਸੁਆਮੀ ਸਤਿਸੰਗ ਘਰ ਤੋਂ ਚੰਡੀਗੜ੍ਹ ਰੋਡ ਸਵਰਨ ਫਾਰਮ ਤੋਂ ਫਗਵਾੜਾ ਚੌਕ ਤੋਂ ਕੇ. ਐੱਫ਼. ਸੀ. ਚੌਂਕ ਤੋਂ ਪ੍ਰਭਾਤ ਚੌਂਕ ਹੁੰਦੀ ਹੋਈ ਬੱਸ ਸਟੈਂਡ ਹੁਸ਼ਿਆਰਪੁਰ ਨੂੰ ਜਾਵੇਗੀ। ਹੁਸ਼ਿਆਰਪੁਰ ਤੋਂ ਊਨਾ ਵਾਪਸੀ ਲਈ ਵੀ ਉਕਤ ਦਰਸਾਏ ਅਨੁਸਾਰ ਹੀ ਰੂਟ ਹੋਵੇਗਾ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਆਉਣ ਵਾਲੀ ਟ੍ਰੈਫਿਕ ਚੰਡੀਗੜ੍ਹ ਰੋਡ ਸਵਰਨ ਫਾਰਮ ਫਗਵਾੜਾ ਚੌਂਕ ਤੋਂ ਕੇ. ਐੱਫ਼. ਸੀ. ਚੌਂਕ ਤੋਂ ਪ੍ਰਭਾਤ ਚੌਂਕ ਹੁੰਦੀ ਹੋਈ ਬੱਸ ਸਟੈਂਡ ਹੁਸ਼ਿਆਰਪੁਰ ਨੂੰ ਜਾਵੇਗੀ। ਹੁਸ਼ਿਆਰਪੁਰ ਤੋਂ ਚੰਡੀਗੜ੍ਹ ਵਾਪਸੀ ਲਈ ਵੀ ਉਕਤ ਅਨੁਸਾਰ ਹੀ ਰੂਟ ਹੋਵੇਗਾ। ਇਸੇ ਤਰ੍ਹਾਂ ਫਗਵਾੜਾ ਤੋਂ ਹੁਸ਼ਿਆਰਪੁਰ ਆਉਣ ਵਾਲੀ ਟ੍ਰੈਫਿਕ ਫਗਵਾੜਾ ਚੌਕ ਤੋਂ ਕੇ. ਐੱਫ. ਸੀ ਚੌਕ ਤੋਂ ਪ੍ਰਭਾਤ ਚੌਕ ਹੁੰਦੀ ਹੋਈ ਬੱਸ ਸਟੈਂਡ ਹੁਸ਼ਿਆਰਪੁਰ ਨੂੰ ਜਾਵੇਗੀ। ਹੁਸ਼ਿਆਰਪੁਰ ਤੋਂ ਫਗਵਾੜਾ ਵਾਪਸੀ ਲਈ ਵੀ ਉਕਤ ਦਰਸਾਏ ਅਨੁਸਾਰ ਹੀ ਰੂਟ ਹੋਵੇਗਾ।
ਇਹ ਵੀ ਪੜ੍ਹੋ: ਮਾਂ-ਪਿਓ ਤੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲਾ 3 ਦਿਨ ਦੇ ਰਿਮਾਂਡ 'ਤੇ, ਪੁੱਛਗਿੱਛ 'ਚ ਖੋਲ੍ਹੇ ਵੱਡੇ ਰਾਜ਼
ਇਸ ਤੋਂ ਇਲਾਵਾ ਬੱਸ ਸਟੈਂਡ ਹੁਸ਼ਿਆਰਪੁਰ ਤੋਂ ਟਾਂਡਾ ਜਾਣ ਵਾਲੀ ਟ੍ਰੈਫਿਕ ਬੱਸ ਸਟੈਂਡ ਤੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਤੋਂ ਟਾਂਡਾ ਚੌਕ ਤੋਂ ਹੁੰਦੀ ਹੋਈ ਟਾਂਡਾ, ਦਸੂਹਾ ਜਾਣ ਵਾਲੀ ਟ੍ਰੈਫਿਕ ਟਾਂਡਾ ਚੌਕ ਤੋਂ ਨਲੋਈਆਂ ਚੌਕ ਹੁੰਦੀ ਹੋਈ ਦਸੂਹਾ, ਚਿੰਤਪੁਰਨੀ ਜਾਣ ਵਾਲੀ ਟ੍ਰੈਫਿਕ ਨਲੋਈਆਂ ਚੌਕ ਤੋਂ ਬੰਜਰਬਾਗ ਹੁੰਦੀ ਹੋਈ ਚੌਹਾਲ ਤੋਂ ਚਿੰਤਪੁਰਨੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੇਲੇ ’ਚ ਆਮ ਜਨਤਾ ਲਈ ਦੁਸਹਿਰਾ ਗਰਾਊਂਡ ਲਈ ਵੱਖ-ਵੱਖ ਪੁਆਇੰਟਾਂ ਤੋਂ ਪੈਦਲ ਐਂਟਰੀ ਹੋਵੇਗੀ। ਇਨ੍ਹਾਂ ਪੁਆਇੰਟਾਂ ਵਿਚ ਬਲਵੀਰ ਕਾਲੋਨੀ ਚੌਕ, ਧੋਬੀ ਘਾਟ ਕਾਰਪੋਰੇਸ਼ਨ ਚੌਕ, ਚਿੰਤਪੁਰਨੀ ਚੌਕ, ਟੀ-ਪੁਆਇੰਟ ਬੱਸੀ ਗ਼ੁਲਾਮ ਹੁਸੈਨ ਸ਼ਾਮਿਲ ਹਨ ਅਤੇ ਮੇਲੇ ਦੀ ਮੇਨ ਐਂਟਰੀ ਸ਼ਨੀ ਮੰਦਰ ਦੇ ਨਜ਼ਦੀਕ ਤੋਂ ਹੋਵੇਗੀ।
ਇਸ ਤੋਂ ਇਲਾਵਾ ਜਿਹੜੇ ਰੂਟਾਂ ’ਤੇ ਪੈਦਲ ਯਾਤਰੀਆਂ ਨੂੰ ਛੱਡ ਕੇ ਹਰੇਕ ਤਰ੍ਹਾਂ ਦੀ ਹਲਕੀ ਅਤੇ ਭਾਰੀ ਟ੍ਰੈਫਿਕ 24 ਅਕਤੂਬਰ ਨੂੰ ਸਵੇਰੇ 7 ਵਜੇ ਤੋਂ ਦੁਸਹਿਰਾ ਮੇਲਾ ਸਮਾਗਮ ਸਮਾਪਤ ਹੋਣ ਤੱਕ ਬਿਲਕੁਲ ਬੰਦ ਰਹੇਗੀ, ਉਨ੍ਹਾਂ ਵਿਚ ਊਨਾ ਸਾਈਡ ਤੋਂ ਆਉਣ ਵਾਲੀ ਹਲਕੀ ਅਤੇ ਭਾਰੀ ਟ੍ਰੈਫਿਕ ਬਜਵਾੜਾ ਤੋਂ ਟੀ-ਪੁਆਇੰਟ ਬੱਸੀ ਗ਼ੁਲਾਮ ਹੁਸੈਨ, ਧੂਬੀ ਘਾਟ ਤੋਂ ਨਵੀਂ ਅਬਾਦੀ ਤੱਕ, ਲਾਜਵੰਤੀ ਸਟੇਡੀਅਮ ਤੋਂ ਟੈਗੋਰ ਪਾਰਕ ਤੱਕ, ਟਾਂਡਾ ਰੋਡ ਨਾਰੀਅਲ ਦੀ ਦੁਕਾਨ ਤੋਂ ਲਾਜਵੰਤੀ ਸਟੇਡੀਅਮ ਨੂੰ ਜਾਣ ਵਾਲੀ ਭੰਗੀ ਚੋਅ ਦੇ ਬੰਨ੍ਹ ’ਤੇ ਬਣੀ ਹੋਈ ਸੜਕ ਤੋਂ ਦੁਸਹਿਰਾ ਗਰਾਊਂਡ ਤੱਕ, ਬਲਵੀਰ ਕਾਲੋਨੀ ਚੌਕ ਤੋਂ ਟੈਗੋਰ ਪਾਰਕ ਤੱਕ, ਟਾਡਾ ਚੌਕ ਅਤੇ ਨਲੋਈਆਂ ਚੌਕ ਤੋਂ ਭਗਵਾਨ ਸ੍ਰੀ ਵਾਲਮੀਕਿ ਜੀ ਦੀ ਮੂਰਤੀ ਵਾਲੇ ਚੌਕ ਤੱਕ, ਮੇਲੇ ਵਾਲੇ ਦਿਨ ਭੰਗੀ ਚੋਅ ਦੇ ਬੰਨ੍ਹ ਉੱਤੇ ਬਣੀਆਂ ਦੋਨੋਂ ਸਾਈਡ ਦੀਆਂ ਸੜਕਾਂ ਟੀ-ਪੁਆਇੰਟ ਬੱਸੀ ਗ਼ੁਲਾਮ ਹੁਸੈਨ, ਬਲਵੀਰ ਕਾਲੋਨੀ ਚੌਕ ਅਤੇ ਚਿੰਤਪੁਰਨੀ ਰੋਡ ਤੱਕ ਸ਼ਾਮਲ ਹਨ। ਇਹ ਰੂਟ ਬੰਦ ਹਲਕੀ ਅਤੇ ਭਾਰੀ ਟ੍ਰੈਫਿਕ ਲਈ ਬੰਦ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੁਸਹਿਰੇ ਵਾਲੇ ਦਿਨ ਇਸੇ ਰੂਟ ਪਲਾਨ ਦਾ ਪਾਲਣ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਤੀਹਰੇ ਕਤਲ ਕਾਂਡ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਦਾ ਸੱਚ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ