''ਪੰਜਾਬ-ਹਰਿਆਣਾ'' ਯੂ. ਟੀ. ਨਾਲ ਮਿਲ ਕੇ ਲੱਭਣਗੇ ਟ੍ਰੈਫਿਕ ਦਾ ਹੱਲ

Saturday, Aug 10, 2019 - 04:00 PM (IST)

''ਪੰਜਾਬ-ਹਰਿਆਣਾ'' ਯੂ. ਟੀ. ਨਾਲ ਮਿਲ ਕੇ ਲੱਭਣਗੇ ਟ੍ਰੈਫਿਕ ਦਾ ਹੱਲ

ਚੰਡੀਗੜ੍ਹ (ਸਾਜਨ) : ਐਡਵਾਈਜ਼ਰ ਮਨੋਜ ਪਰਿਦਾ ਦੀ ਪ੍ਰਧਾਨਗੀ 'ਚ ਪੰਜਾਬ-ਹਰਿਆਣਾ ਦੇ ਅਫਸਰਾਂ ਦੀ ਟ੍ਰਾਈਸਿਟੀ 'ਚ ਟਰਾਂਸਪੋਰਟੇਸ਼ਨ ਅਤੇ ਅਰਬਨ ਪਲਾਨਿੰਗ ਨੂੰ ਲੈ ਕੇ ਮੀਟਿੰਗ ਹੋਈ। ਇਸ 'ਚ ਇਹ ਗੱਲ ਸਾਹਮਣੇ ਰੱਖੀ ਗਈ ਕਿ ਪੰਜਾਬ-ਹਰਿਆਣਾ ਦੇ ਸਹਿਯੋਗ ਤੋਂ ਬਿਨਾਂ ਇਹ ਪਲਾਨਿੰਗ ਸੰਭਵ ਨਹੀਂ ਹੈ। ਇਸ 'ਚ ਨਾ ਸਿਰਫ ਦੋਹਾਂ ਰਾਜਾਂ ਨੂੰ ਆਪਣਾ ਸਹਿਯੋਗ ਦੇਣਾ ਹੋਵੇਗਾ, ਉੱਥੇ ਹੀ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਵੀ ਹਿੱਸੇਦਾਰੀ ਪਾਉਣੀ ਹੋਵੇਗੀ।

3 ਸਾਲ ਬਾਅਦ ਇਸ ਮਾਮਲੇ 'ਚ ਬਣੀ ਕਮੇਟੀ ਦੀ ਮੀਟਿੰਗ ੋਹਈ ਹੈ, ਜਿਸ ਦੀ ਪ੍ਰਧਾਨਗੀ ਐਡਵਾਈਜ਼ਰ ਮਨੋਜ ਪਰਿਦਾ ਨੇ ਕੀਤੀ। ਬੈਠਕ 'ਚ ਟ੍ਰਾਈਸਿਟੀ ਦੇ ਉਨ੍ਹਾਂ ਮੁੱਦਿਆਂ 'ਤੇ ਚਰਚਾ ਹੋਈ, ਜਿਨ੍ਹਾਂ ਨੂੰ ਪੰਜਾਬ-ਹਰਿਆਣਾ ਦੀ ਮਦਦ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ। ਇਸ 'ਚ ਟ੍ਰਾਈਸਿਟੀ ਅਰਬਨ ਪਲਾਨਿੰਗ ਐਂਡ ਟਰਾਂਸਪੋਰਟ, ਮਹੀਨਾ ਰੇਪਿਡ ਟਰਾਂਸਪੋਰਟ ਸਿਸਟਮ, ਰਾਜਾਂ ਨਾਲ ਐਗਰੀਮੈਂਟ ਅਤੇ ਹੋਲੀਸਟਿਕ ਪਲਾਨਿੰਗ ਨੂੰ ਲੈ ਕੇ ਗੱਲਬਾਤ ਹੋਈ। ਬੈਠਕ 'ਚ ਰੀਜਨਲ ਮੋਬਿਲਿਟੀ ਪਲਾਨ ਜਿਸ 'ਚ ਬੱਸ ਸਿਸਟਮ, ਪਬਲਿਕ ਬਾਈਕ ਸ਼ੇਅਰਿੰਗ, ਈ-ਰਿਕਸ਼ਾ 'ਤੇ ਗੱਲਬਾਤ ਹੋਈ।
 


author

Babita

Content Editor

Related News